Connect with us

Punjab

ਗੁਰਦਾਸਪੁਰ ਦੇ ਇਕ ਨਿਜੀ ਸਕੂਲ ਵਿੱਚ 4 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਣ ਦੇ ਲਗੇ ਆਰੋਪ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Published

on

ਗੁਰਦਾਸਪੁਰ: ਗੁਰਦਾਸਪੁਰ ਦੇ ਬਾਈਪਾਸ ਤੇ ਸਥਿਤ ਇਕ ਨਿੱਜੀ ਸਕੂਲ ਵਿੱਚ 4 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਣ ਦੇ ਮਾਪਿਆ ਨੇ ਸਕੂਲ ਉਪਰ ਲਗਾਏ ਦੋਸ਼ ਮਾਪਿਆ ਨੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਅਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਕੀਤਾ ਜਾਮ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਪੁਲਿਸ ਅਧਿਕਾਰੀਆਂ ਨੇ ਕਿਹਾ ਬੱਚੀ ਦਾ ਕਰਵਾਇਆ ਜਾ ਰਿਹਾ ਮੈਡੀਕਲ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ 4 ਸਾਲ ਦੀ ਬੱਚੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਗੁਰਦਾਸਪੁਰ ਦੇ ਇਕ ਨਿੱਜੀ ਸਕੂਲ ਵਿੱਚ L KG ਜਮਾਤ ਵਿੱਚ ਪੜਦੀ ਹੈ ਜਦ ਉਹ ਕਲ ਘਰ ਆਈ ਤਾਂ ਉਸ ਨੇ ਦੱਸਿਆ ਕਿ ਉਸਦੇ ਗੁਪਤ ਅੰਗ ਵਿਚ ਦਰਦ ਹੋ ਰਹੀ ਹੈ ਜਦ ਉਸਦੀ ਮਾਤਾ ਨੇ ਦੇਖਿਆ ਤਾਂ ਬੱਚੀ ਦੇ ਖੂਨ ਨਿਕਲ ਰਿਹਾ ਸੀ ਜਿਸਤੋ ਬਾਅਦ ਬੱਚੀ ਨੂੰ ਸਿਵਿਲ ਹਸਪਤਾਲ ਵਿਚ ਭਜਿਆ ਗਿਆ ਉਨ੍ਹਣਾ ਕਿਹਾ ਕਿ ਬੱਚੀ ਨੇ ਦੱਸਿਆ ਹੈ ਕਿ ਉਸਦੇ ਨਾਲ ਸਕੂਲ ਵਿੱਚ ਗ਼ਲਤ ਹਰਕਤ ਕੀਤੀ ਗਈ ਹੈ ਇਸ ਲਈ ਅਜ ਉਹਨਾਂ ਨੇ ਸਕੂਲ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰ ਅਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਜਾਮ ਕਰ ਮੰਗ ਕੀਤੀ ਹੈ ਕਿ ਸਕੂਲ ਖਿਲਾਫ ਅਤੇ ਉਸ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ

ਇਸ ਸਬੰਧੀ ਮੌਕੇ ਤੇ ਸਕੂਲ ਵਿਚ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਪੀੜਤ ਬੱਚੀ ਦੇ ਮਾਤਾ ਪਿਤਾ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਾਮ ਖੁਲਵਾ ਦਿਤਾ ਗਿਆ ਹੈ ਅਤੇ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਸਕੂਲ ਅੰਦਰ ਲਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਉਨ੍ਹਣਾ ਦਸਿਆ ਕਿ ਜਾਂਚ ਪੜਤਾਲ ਕਰਨ ਤੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ|