Uncategorized
ਪੁਲਿਸ ਨੇ ਲੁੱਟ ਦੀ ਵਾਰਦਾਤ ਸੁਲਝਾਈ, ਦੋ ਘੰਟਿਆਂ ਅੰਦਰ 4 ਮੈਂਬਰੀ ਗੈਂਗ ਕੀਤਾ ਕਾਬੂ
ਮਾਨਸਾ : ਪਿੰਡ ਦਾਨੇਵਾਲਾ ‘ਚ ਪੈਟਰੋਲ ਪੰਪ ਦੇ ਮੈਨੇਜਰ ਪਾਸੋੋਂ, ਜਦੋਂ ਉਹ ਪਟਰੋੋਲ ਪੰਪ ਦੀ ਸੇਲ ਦੀ 1 ਲੱਖ ਰੁਪਏ ਦੀ ਨਗਦੀ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਆਪਣੇ ਮੋੋਟਰਸਾਈਕਲ ‘ਤੇ ਸਵਾਰ ਹੋੋ ਕੇ ਝੁਨੀਰ ਬੈਂਕ ਵਿੱਚ ਜਾ ਰਿਹਾ ਸੀ ਤਾਂ 2 ਮੋੋਟਰਸਾਈਕਲਾਂ ‘ਤੇ ਸਵਾਰ 4 ਲੁਟੇਰਿਆਂ ਨੇ ਪਿਸਤੌੌਲ ਅਤੇ ਮਾਰੂ ਹਥਿਆਰਾਂ ਦੀ ਨੋਕ ਤੇ ਉਸ ਪਾਸੋੋਂ ਨਗਦੀ 1 ਲੱਖ ਰੁਪਏ ਲੁੱਟ ਲਈ ਅਤੇ ਲੁਟੇਰੇ ਆਪਣੇ ਮੋੋਟਰਸਾਈਕਲਾਂ ਤੇ ਸਵਾਰ ਹੋੋ ਕੇ ਮੌੌਕਾ ਤੋੋਂ ਭੱਜ ਗਏ।
ਇਤਲਾਹ ਮਿਲਣ ਤੇ ਮਾਨਸਾ ਪੁਲਿਸ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ 2 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰਕੇ ਚਾਰੇ ਮੁਲਜਿਮਾਂ ਜਸਕਰਨ ਸਿੰਘ ਪੁੱਤਰ ਜਸਵੰਤ ਸਿੰਘ, ਜਗਤਾਰ ਸਿੰਘ ਪੁੱਤਰ ਮੋੋਹਨ ਸਿੰਘ ਵਾਸੀਅਨ ਭੁੱਚੋੋ ਕਲਾਂ, ਹਰਪ੍ਰੀਤ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਬਾਠ ਹਾਲ ਗਲੀ ਨੰ:10 ਬਠਿੰਡਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਲਹਿਰਾ ਸੋਧਾਂ (ਬਠਿੰਡਾ) ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ 1 ਪਿਸਟਲ 32 ਬੋਰ ਦੇਸੀ ਸਮੇਤ 3 ਜਿੰਦਾ ਕਾਰਤੂਸ, 1 ਖਿਲੌਣਾ ਪਿਸਟਲ (ਬਿਲਕੁੱਲ 9 ਐਮ.ਐਮ. ਦੀ ਤਰਾ), ਪਾਈਪ ਲੋਹਾ ਵਿੱਚ ਫਿੱਟ ਦੰਦੇਦਾਰ ਗਰਾਰੀ (ਗੰਡਾਂਸੀ ਦੀ ਤਰਾ), 1 ਪਲਸਰ ਮੋੋਟਰਸਾਈਕਲ ਨੰਬਰੀ ਪੀਬੀ.04ਡਬਲਯੂ—7160, 1 ਮੋੋਟਰਸਈਕਲ ਹੀਰੋ ਐਚ.ਐਫ. ਡੀਲਕਸ ਬਿਨਾ ਨੰਬਰੀ, 1 ਓਪੋ ਕੰਪਨੀ ਦਾ ਮੋੋਬਾਇਲ ਫੋੋਨ ਅਤੇ ਲੁੱਟੀ ਰਕਮ 1 ਲੱਖ ਰੁਪਏ ਵੀ ਮੌਕਾ ਤੋਂ ਬਰਾਮਦ ਕੀਤੀ ਗਈ ਹੈ।
ਮੁੱਖ ਅਫਸਰ ਥਾਣਾ ਝੁਨੀਰ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਵੱਖ ਵੱਖ ਪੁਲਿਸ ਟੀਮਾਂ ਬਣਾ ਕੇ ਮੁਲਜਿਮਾਂ ਨੂੰ ਕਾਬੂ ਕਰਨ ਲਈ ਰਾਵਾਨਾ ਕੀਤੀਆ ਗਈਆ। ਵਾਰਦਾਤ ਤੋੋਂ ਕਰੀਬ 2 ਘੰਟਿਆਂ ਦੇ ਅੰਦਰ ਅੰਦਰ ਉਕਤਾਨ ਮੁਲਜਿਮਾਂ ਨੂੰ ਡੇਰਾ ਬਾਬਾ ਧਿਆਨ ਦਾਸ ਝਿੜੀ ਝੁਨੀਰ ਵਿੱਚੋ ਭੱਜਦਿਆਂ ਨੂੰ ਚਾਰੇ ਪਾਸਿਓ ਘੇਰਾ ਪਾ ਕੇ ਮੌੌਕਾ ਤੇ ਕਾਬੂ ਕੀਤਾ ਗਿਆ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿ¤ਚ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।