India
ਸਿਆਸਤਦਾਨਾਂ ਤੇ ਉੱਘੀਆਂ ਸ਼ਖਸੀਅਤਾਂ ਨੇ ਆਜ਼ਾਦੀ ਘੁਲਾਟੀਆਂ ਨੂੰ ਸਰਧਾਂਜਲੀ ਕੀਤੀ ਭੇਂਟ

- ਪ੍ਰਧਾਨ ਮੰਤਰੀ ਨੇ ਬਾਲ ਗੰਗਾਧਰ ਤਿਲਕ ‘ਤੇ ਕੀਤਾ ਯਾਦ
- ਪੀਐਮ ਨੇ ਚੰਦਰ ਸ਼ੇਖਰ ਆਜ਼ਾਦ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਯਾਦ ਕੀਤਾ
- ਭਾਰਤ ਦਾ ਵੀਰ ਸਪੂਤ ‘ਚੰਦਰ ਸ਼ੇਖਰ ਆਜ਼ਾਦ’

23 ਜੁਲਾਈ : ਆਜ਼ਾਦੀ ਘੁਲਾਟੀਏ ਨੂੰ ਅੱਜ ਪੂਰਾ ਦੇਸ਼ ਯਾਦ ਕਰ ਰਿਹਾ,ਹਰਸਿਮਰਤ ਕੌਰ ਬਾਦਲ,ਸੁਖਬੀਰ ਸਿੰਘ ਬਾਦਲ ,ਪੀਐਮ ਮੋਦੀ ਨੇ ਇਨ੍ਹਾਂ ਨੂੰ ਯਾਦ ਕੀਤਾ,ਸੁਤੰਤਰਤਾ ਸੈਨਾਪਤੀ ਬਾਲ ਗੰਗਾਧਰ ਤਿਲਕ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਸੋਚ ਤੇ ਸੰਘਰਸ਼ ਨੂੰ ਸਲਾਮ। ਉਹ ਭਾਰਤੀ ਸੁਤੰਤਰਤਾ ਸੰਗਰਾਮ ਦੇ ਪਹਿਲੇ ਲੋਕਪ੍ਰਿਅ ਨੇਤਾ ਸਨ ਤੇ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਭਾਰਤ ਵਿੱਚ ਪੂਰਨ ਸਵਰਾਜ ਦੀ ਮੰਗ ਚੁੱਕੀ ਸੀ।

ਉਨ੍ਹਾਂ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਦੇ ਨਾਅਰੇ ‘ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਤੇ ਮੈਂ ਇਸ ਨੂੰ ਹਾਸਲ ਕਰਕੇ ਰਹਾਂਗਾ’ ਪੀਐਮ ਮੋਦੀ ਨੇ ਇਸ ਨਾਅਰੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਇਹ ਕਹਿਣ ਕਿ ਚੰਗਾ ਪ੍ਰਸ਼ਾਸਨ ਸਾਡਾ ਜਨਮ ਸਿੱਧ ਅਧਿਕਾਰ ਹੈ ਤੇ ਅਸੀਂ ਇਸ ਨੂੰ ਲੈ ਕੇ ਰਹਾਂਗੇ।ਭਾਰਤ ਅਣਗਿਣਤ ਯੋਧਿਆਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਦੀ ਰੱਖਿਆ ਖ਼ਾਤਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।

ਅੰਗਰੇਜ਼ੀ ਹਾਕਮਾਂ ਨੇ ਆਜ਼ਾਦੀ ਦੇ ਇਨ੍ਹਾਂ ਪਰਵਾਨਿਆਂ ਨੂੰ ਕਈ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਪਰ ਇਨ੍ਹਾਂ ਨੇ ਦੇਸ਼ ਨੂੰ ਆਪ ਅਤੇ ਆਪਣੇ ਪਰਿਵਾਰ ਨਾਲੋਂ ਵੀ ਮੁੱਖ ਰਖਿਆ।

ਕਈ ਦੇਸ਼ ਭਗਤਾਂ ਨੂੰ ਕਈ-ਕਈ ਸਾਲ ਜੇਲ੍ਹ ਦੀਆਂ ਸਲਾਖਾਂ ਵਿੱਚ ਆਪਣੀ ਜਵਾਨੀ ਗੁਜ਼ਾਰਨੀ ਪਈ। ਕਈ ਤਾਂ ਭਰ ਜਵਾਨੀ ਵਿੱਚ ਹੱਸਦੇ-ਹੱਸਦੇ ਫਾਂਸੀ ਦੇ ਫੰਦੇ ਨਾਲ ਲਟਕ ਗਏ। ਇਨ੍ਹਾਂ ਸੂਰਬੀਰਾਂ ਦੀਆਂ ਬੇਅੰਤ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਅਜ਼ਾਦ ਭਾਰਤ ਵਿੱਚ ਜੀਅ ਰਹੇ ਹਾਂ।