Punjab
ਪੌਂਗ ਡੈਮ ਆਇਆ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ, ਬਿਆਸ ਦਰਿਆ ‘ਚ ਛੱਡਿਆ ਗਿਆ 54 ਹਜ਼ਾਰ ਕਿਊਸਿਕ ਪਾਣੀ

23ਅਗਸਤ 2023: ਪੌਂਗ ਡੈਮ ਝੀਲ ‘ਚ ਪਾਣੀ ਦੀ ਆਮਦ ਘੱਟ ਹੋਣ ‘ਤੇ ਬੀ.ਬੀ.ਐੱਮ.ਬੀ. ਪ੍ਰਸ਼ਾਸਨ ਵੱਲੋਂ ਡੈਮ ਤੋਂ ਪਾਣੀ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ |
ਜਾਣਕਾਰੀ ਅਨੁਸਾਰ ਅੱਜ ਪੌਂਗ ਡੈਮ ਤੋਂ ਸਪਿਲਵੇਅ ਰਾਹੀਂ 48487 ਕਿਊਸਿਕ ਅਤੇ ਪਾਵਰ ਹਾਊਸ ਰਾਹੀਂ 17292 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ਵਿਖੇ ਕੁੱਲ 65779 ਕਿਊਸਿਕ ਪਾਣੀ ਛੱਡਿਆ ਗਿਆ। ਪੌਂਗ ਡੈਮ ਝੀਲ ਵਿੱਚ ਸ਼ਾਮ 7 ਵਜੇ ਪਾਣੀ ਦੀ ਆਮਦ 58690 ਕਿਊਸਿਕ ਨੋਟ ਕੀਤੀ ਗਈ ਅਤੇ ਅੱਜ ਪੌਂਗ ਡੈਮ ਝੀਲ ਦਾ ਪੱਧਰ 1388.67 ਫੁੱਟ ਨੋਟ ਕੀਤਾ ਗਿਆ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 1.33 ਫੁੱਟ ਹੇਠਾਂ ਹੈ।
ਜਾਣਕਾਰੀ ਅਨੁਸਾਰ ਅੱਜ ਸ਼ਾਹ ਨਾਹਰ ਬੈਰਾਜ ਤੋਂ 54079 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿੱਚ ਛੱਡਿਆ ਜਾ ਰਿਹਾ ਹੈ।