India
ਬਿਜਲੀ ਕਾਮਿਆਂ ਵੱਲੋ ਮੁਲਾਜਮਾਂ ਦੀ ਜਬਰੀ ਰਿਟਾਇਰਮੈਂਟ ਪਾਲਸੀ ਦਾ ਕੀਤਾ ਗਿਆ ਰੋਸ ਪ੍ਰਦਰਸ਼ਨ
ਤਰਨਤਾਰਨ, ਪਵਨ ਸ਼ਰਮਾ, 11 ਜੂਨ : ਪੰਜਾਬ ਸਰਕਾਰ ਵੱਲੋ 50 ਸਾਲ ਤੋ ਉੱਪਰ ਹੋ ਚੁਕੇ ਸਰਕਾਰੀ ਮੁਲਾਜਮਾਂ ਨੂੰ ਜਬਰੀ ਰਿਟਾਇਰਮੈਂਟ ਕਰਨ ਦੇ ਜਾਰੀ ਆਰਡੀਨੈਂਸ ਦਾ ਵਿਰੋਧ ਕਰਦਿਆਂ ਤਰਨ ਤਾਰਨ ਵਿਖੇ ਬਿਜਲੀ ਕਰਮਚਾਰੀਆ ਵੱਲੋ ਰੋਸ ਪ੍ਰਦਰਸ਼ਨ ਕਰਦਿਆ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਰੇਬਾਜੀ ਕੀਤੀ। ਬਿਜਲੀ ਮੁਲਾਜਮ ਪੰਜਾਬ ਸਰਕਾਰ ਵੱਲੋ ਜਾਰੀ ਉੱਕਤ ਆਰਡੀਨੈਂਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਸਰਕਾਰ ਦੇ ਉੱਕਤ ਆਰਡੀਨੈਂਸ ਨੂੰ ਮੁਲਾਜਮ ਮਾਰੂ ਦੱਸਦਿਆਂ ਕਿਹਾ ਕਿ ਸਰਕਾਰ ਕੰਮ ਕਰ ਰਹੇ ਮੁਲਾਜਮਾਂ ਨੂੰ ਕੰਮ ਦੇ ਯੋਗ ਨਾ ਦੱਸ ਕੇ ਜਬਰੀ ਸੇਵਾ ਮੁੱਕਤ ਕਰਨ ਜਾ ਰਹੀ ਹੈ, ਉਹਨਾਂ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਆਪਣੀ ਉੱੱਮਰ ਹੰਡਾ ਚੁਕੇ ਸਿਆਸਤਦਾਨਾਂ ਨੂੰ ਕਿਉ ਨਹੀ ਰਿਟਾਇਰ ਕਰਦੀ ਜਦਕਿ ਉਹਨਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਅਗਰ ਕੋਈ ਮੁਲਾਜਮ ਕੰਮ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਤੇ ਫਿਰ ਵੀ ਉਹ ਆਪਣੀ ਸਮਰਥਾ ਨਾਲ ਕੰਮ ਕਰ ਰਿਹਾ ਹੈ ਉਸਨੂੰ ਕੰਮ ਕਰਨ ਦੇ ਨਾ ਯੋਗ ਦੱਸ ਕੇ ਸੇਵਾ ਮੁੱਕਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਮੁਲਾਜਮ ਇਸ ਨੂੰ ਕਦੇ ਵੀ ਸਹਿਣ ਨਹੀ ਕਰਨਗੇ ਇਸਦੇ ਨਾਲ ਹੀ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕੱਚੇ ਮੁਲਾਜਮ ਪੱਕੇ ਕਰਨ ਅਤੇ ਠੇਕਾ ਭਰਤੀ ਬੰਦ ਕਰਨ ਦੀ ਵੀ ਮੰਗ ਕੀਤੀ ਹੈ।