Politics
ਭਾਰਤ ਦੇ 13ਵੇਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਇਸ ਦੁਨੀਆਂ ਨੂੰ ਕਹਿ ਗਏ ਅਲਵਿਦਾ
ਨਹੀਂ ਰਹੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ

ਨਹੀਂ ਰਹੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ
84 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ
2012 ਤੋਂ 2017 ਤੱਕ ਰਾਸ਼ਟਰਪਤੀ ਅਹੁਦੇ ਤੇ ਰਹੇ
ਭਾਰਤ ਰਤਨ ਨਾਲ ਕੀਤਾ ਗਿਆ ਸੀ ਸਨਮਾਨਿਤ
31 ਅਗਸਤ : ਭਾਰਤ ਦੀ ਰਾਜਨੀਤੀ ਨੂੰ ਪਿਆ ਵੱਡਾ ਘਾਟਾ,ਹੁਣੇ-ਹੁਣੇ ਪੂਰੇ ਦੇਸ਼ ਵਿੱਚ ਸ਼ਾ ਗਈ ਸੋਗ ਦੀ ਲਹਿਰ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 84 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ। ਇਸ ਗੱਲ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਅਭੀਜੀਤ ਮੁਖ਼ਰਜੀ ਨੇ ਟਵੀਟਰ ਤੇ ਸਾਂਝੀ ਕੀਤੀ,ਕਿ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਪ੍ਰਣਬ ਮੁਖ਼ਰਜੀ ਕਾਫੀ ਸਮੇਂ ਤੋਂ ਬਿਮਾਰ ਸੀ ਅਤੇ ਉਹ ਦਿੱਲੀ ਦੇ ਆਰਮੀ ਹਸਪਤਾਲ ਵਿੱਚ ਦਾਖਿਲ ਸਨ,ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲਏ।
ਭਾਰਤ ਦੀ ਰਾਜਨੀਤੀ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਪ੍ਰਣਬ ਮੁਖ਼ਰਜੀ ਭਾਰਤ ਦੇ 13ਵੇਂ ਰਾਸ਼ਟਰਪਤੀ ਸਨ। ਉਹਨਾਂ ਦੇ ਰਾਸ਼ਟਰਪਤੀ ਕਾਰਜਕਾਲ ਦੀ ਗੱਲ ਕਰੀਏ ਤਾਂ ਉਹਨਾਂ 2012 ਤੋਂ 2017 ਤੱਕ ਰਾਸ਼ਟਰਪਤੀ ਅਹੁਦੇ ਤੇ ਸੇਵਾ ਨਿਭਾਈ ਹੈ। ਰਾਸ਼ਟਰਪਤੀ ਤੋਂ ਇਲਾਵਾ ਉਹਨਾਂ ਨੇ ਰੱਖਿਆ ਮੰਤਰਾਲੇ,ਵਿੱਤ ਮੰਤਰਾਲੇ ਅਤੇ ਦੇਸ਼ ਵਿੱਚ ਹੋਰ ਕਈ ਅਹੁਦਿਆਂ ਤੇ ਆਪਣੀ ਸੇਵਾ ਨਿਭਾਈ। ਸੰਨ 1969 ‘ਚ ਪ੍ਰਣਬ ਮੁਖ਼ਰਜੀ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ ਸਨ।
ਪ੍ਰਣਬ ਮੁਖਰਜੀ ਦਾ ਜਨਮ 11 ਦਸੰਬਰ 1935 ਨੂੰ ਪੱਛਮੀ ਬੰਗਾਲ ਦੇ ਜ਼ਿਲ੍ਹਾ ਬੀਰਭੂਮ ਦੇ ਕਿਰਨਾਹਰ ਸ਼ਹਿਰ ਦੇ ਛੋਟੇ ਜਿਹੇ ਪਿੰਡ ਮਿਰਾਤੀ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਹਨਾਂ ਦਾ ਰਾਜਨੀਤਿਕ ਸਫ਼ਰ ਬਹੁਤ ਵੱਡਾ ਹੈ ਉਹ 1952 ਤੋਂ 1964 ਤੱਕ ਪੱਛਮੀ ਬੰਗਾਲ ਵਿਧਾਨ ਸਭਾ ਮੈਂਬਰ ਵੀ ਰਹੇ ਹਨ। ਉਹਨਾਂ ਦੇ ਪਿਤਾ ਕਾਮਦਾ ਕਿੰਕਰ ਮੁਖਰਜੀ ਦੇ ਵੀ ਰਾਜਨੀਤੀ ਵਿੱਚ ਚੰਗੇ ਸਬੰਧ ਸਨ ਜਿਸ ਕਰਕੇ ਪ੍ਰਣਬ ਮੁਖਰਜੀ ਰਾਜਨੀਤੀ ਵਿੱਚ ਲਗਾਤਾਰ ਅੱਗੇ ਵੱਧਦੇ ਰਹੇ।
ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਵਿਭੂਸ਼ਣ ਅਤੇ ਭਾਰਤ ਦੇ ਵੱਡੇ ਸਨਮਾਨ ਭਾਰਤ ਰਤਨ ਨਾਲ ਵੀ ਨਿਵਾਜਿਆ ਗਿਆ ਹੈ।
Continue Reading