Uncategorized
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ‘ਉਦਿਆਨੋਤਸਵ’ ਦਾ ਕਰਨਗੇ ਆਗਾਜ਼, ਜਨਤਾ ਲਈ 13 ਫਰਵਰੀ ਤੋਂ ਖੁੱਲ੍ਹਣਗੇ ਮੁਗ਼ਲ ਗਾਰਡਨ

ਰਾਸ਼ਟਰਪਤੀ ਰਾਮਨਾਥ ਕੋਵਿੰਦ 12 ਫਰਵਰੀ ਨੂੰ ਯਾਨੀ ਅੱਜ ਰਾਸ਼ਟਰਪਤੀ ਭਵਨ ਦੇ ਸਾਲਾਨਾ ‘ਉਦਿਆਨੋਤਸਵ’ ਦਾ ਆਗਾਜ਼ ਕਰਨਗੇ। ਉੱਥੇ ਦਿੱਲੀ ‘ਚ ਮੁਗ਼ਲ ਗਾਰਡਨ ਸ਼ਨਿਚਰਵਾਰ ਤੋਂ ਖੁੱਲ੍ਹਣ ਵਾਲਾ ਹੈ। ਵਿਜ਼ਿਟਰਜ਼ ਨੂੰ ਪਹਿਲਾਂ ਕਰਵਾਈ ਬੁਕਿੰਗ ਦੇ ਆਧਾਰ ‘ਤੇ ਹੀ ਐਂਟਰੀ ਦੀ ਇਜਾਜ਼ਤ ਮਿਲੇਗੀ।
ਰਾਸ਼ਟਰਪਤੀ ਦੇ ਸਕੱਤਰਤੇ ਵੱਲੋਂ ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ ਹੈ ਕਿ, ‘ਮੁਗ਼ਲ ਗਾਰਡਨ ਆਮ ਜਨਤਾ ਲਈ 13 ਫਰਵਰੀ, 2021 ਤੋਂ 21 ਮਾਰਚ, 2021 ਤਕ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤਕ ਖੁੱਲ੍ਹਾ ਰਹੇਗਾ।’ ਮੁਗ਼ਲ ਗਾਰਡਨ ਤੋਂ ਇਲਾਵਾ, ਵਿਜ਼ਿਟਰਜ਼ ਨੂੰ ਰਾਸ਼ਟਰਪਤੀ ਭਵਨ ਤੇ ਰਾਸ਼ਟਰਪਤੀ ਭਵਨ ਮਿਊਜ਼ੀਅਮ ਵੀ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵਿਜ਼ਿਟਰਜ਼ ਵੀ ‘ਚੇਂਜ ਆਫ ਗਾਰਡ’ ਸਮਾਗਮ ਦੇ ਗਵਾਹ ਬਣ ਸਕਣਗੇ।
ਇਹ ਤਿਆਤਨ ਇਸ ਸਾਲ ਰਾਸ਼ਟਰਪਤੀ ਬਵਨ ਤੋਂ ਟਿਕਟ ਖਰੀਦ ਕੇ ਗਾਰਡਨ ‘ਚ ਐਂਟਰੀ ਦੀ ਸਹੂਲਤ ਨਹੀਂ ਮਿਲੇਗੀ। ਸਿਰਫ਼ ਅਗਾਊਂ ਆਨਲਾਈਨ ਬੁਕਿੰਗ ਜ਼ਰੀਏ ਗਾਰਡਨ ਦਾ ਲੁਤਫ਼ ਉਠਾਉਣ ਦੀ ਇਜਾਜ਼ਤ ਹੋਵੇਗੀ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਇਕ-ਇਕ ਘੰਟੇ ਦੇ ਸੱਤ ਅਗਾਊਂ ਬੁਕਿੰਗ ਸਲਾਟ ਉਪਲਬਧ ਹੋਣਗੇ। ਵਿਜ਼ਿਟਰਜ਼ ਨੂੰ ਆਖਰੀ ਐਂਟਰੀ ਸ਼ਾਮ 4 ਵਜੇ ਦਿੱਤੀ ਜਾਵੇਗੀ। ਹਰੇਕ ਸਲਾਟ ‘ਚ ਵੱਧ ਤੋਂ ਵੱਧ 100 ਲੋਕਾਂ ਨੂੰ ਐਂਟਰੀ ਦਿੱਤੀ ਜਾ ਸਕਦੀ ਹੈ।