Politics
ਰਾਸ਼ਟਰਪਤੀ ਖੇਤੀਬਾੜੀ ਬਿੱਲਾਂ ਤੇ ਹਸਤਾਖ਼ਰ ਨਾ ਕਰਨ : ਸੁਖਬੀਰ ਬਾਦਲ
ਅੱਜ 4.30 ਤੇ ਸੁਖਬੀਰ ਬਾਦਲ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ

ਅੱਜ 4.30 ਤੇ ਸੁਖਬੀਰ ਬਾਦਲ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ
ਸੁਖਬੀਰ ਬਾਦਲ ਦੀ ਅਗਵਾਈ ਵਿੱਚ ਵਫ਼ਦ ਕਰੇਗਾ ਮੁਲਾਕਾਤ
ਆਰਡੀਨੈਂਸ ਦੇ ਵਿਸ਼ੇ ਤੇ ਮੁੜ ਵਿਚਾਰ ਕਰਨ ਦੀ ਗੱਲ ਕਹੀ
21 ਸਤੰਬਰ :ਖੇਤੀ ਆਰਡੀਨੈਂਸ ਪਾਸ ਹੋਣ ਦੇ ਬਾਅਦ ਪੰਜਾਬ ਵਿੱਚ ਖਲਬਲੀ ਮੱਚ ਗਈ ਹੈ,ਪੂਰੇ ਪੰਜਾਬ ਦਾ ਕਹਿਣਾ ਹੈ ਕਿ ਇਹ ਖੇਤੀ ਬਿੱਲ ਕਿਸਾਨੀ ਨੂੰ ਖ਼ਤਮ ਕਰ ਦੇਣਗੇ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੀ ਹੁਣ ਇਸਦੇ ਖਿਲਾਫ ਮੈਦਾਨ ਵਿੱਚ ਹਨ। ਹਰਸਿਮਰਤ ਕੌਰ ਬਾਦਲ ਨੇ ਵੀ ਆਪਣੀ ਕੇਂਦਰੀ ਵਜ਼ੀਰੀ ਤੋਂ ਇਹਨਾਂ ਬਿੱਲਾਂ ਕਰਕੇ ਅਸਤੀਫ਼ਾ ਦਿੱਤਾ ਹੈ। ਅੱਜ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਵਫ਼ਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਅੱਜ ਸ਼ਾਮੀ 4.30 ਵਜੇ ਮੁਲਾਕਾਤ ਕਰੇਗਾ।
ਇਸ ਬਾਰੇ ਸੁਖਬੀਰ ਬਾਦਲ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ਟਵੀਟਰ ਤੇ ਟਵੀਟ ਕਰਦੇ ਹੋਏ ਕਿਹਾ ਹੈ ਕਿ “ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਨੂੰ ਮੇਰੀ ਅਪੀਲ ਹੈ ਕਿ ਉਹ ਖੇਤੀਬਾੜੀ ਬਿੱਲਾਂ ਤੇ ਹਸਤਾਖਰ ਨਾ ਕਰਨ, ਅਤੇ ਪੁਨਰ ਵਿਚਾਰ ਲਈ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਭੇਜਣ। ਕਿਰਪਾ ਕਰਕੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਨਾਜ ਮੰਡੀ ਦੇ ਮਜ਼ਦੂਰਾਂ ਅਤੇ ਦਲਿਤਾਂ ਲਈ ਇਸ ਮਾਮਲੇ ‘ਚ ਦਖਲ ਦਿਓ, ਨਹੀਂ ਤਾਂ ਲੋਕ ਨੁਮਾਇੰਦੇ ਹੋਣ ਦੇ ਨਾਤੇ ਉਹ ਸਾਨੂੰ ਕਦੇ ਮਾਫ਼ ਨਹੀਂ ਕਰਨਗੇ।”
ਸੁਖਬੀਰ ਬਾਦਲ ਨੇ ਰਾਸ਼ਟਰਪਤੀ ਨੂੰ ਅੱਗੇ ਕਿਹਾ ਕਿ “ਲੋਕਤੰਤਰ ਦਾ ਅਰਥ ਆਮ ਸਹਿਮਤੀ ਹੈ, ਨਾ ਕਿ ਜ਼ੁਲਮ। ਜੇਕਰ ‘ਅੰਨਾਦਾਤਾ’ ਭੁੱਖਾ ਮਰਨ ਜਾਂ ਸੜਕਾਂ ‘ਤੇ ਸੌਣ ਲਈ ਮਜਬੂਰ ਹੋਵੇਗਾ, ਤਾਂ ਉਹ ਲੋਕਤੰਤਰ ਲਈ ਸੱਚਮੁੱਚ ਸਭ ਤੋਂ ਦੁਖਦਾਈ ਦਿਨ ਗਿਣਿਆ ਜਾਵੇਗਾ।”
ਕਿਸਾਨਾਂ ਦੇ ਹੱਕ ‘ਚ ਨਿੱਤਰੇ ਸੁਖਬੀਰ ਬਾਦਲ ਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਅੱਜ ਮੁਲਾਕਾਤ ਹੋਵੇਗੀ।
Continue Reading