Connect with us

India

ਮਹਾਤਮਾ ਗਾਂਧੀ ਦੀ 151ਵੀਂ ਜੈਯੰਤੀ ਤੇ ਰਾਜਘਾਟ ਪਹੁੰਚੇ ਪ੍ਰਧਾਨ ਮੰਤਰੀ ਮੋਦੀ

ਦੇਸ਼ ਮਨਾ ਰਿਹਾ ਮਹਾਤਮਾ ਗਾਂਧੀ ਦੀ 151ਵੀਂ ਜੈਯੰਤੀ

Published

on

  • ਪੂਰਾ ਨਾਮ :ਮੋਹਨਦਾਸ ਕਰਮਚੰਦ ਗਾਂਧੀ
  • ਜਨਮ: 2 ਅਕਤੂਬਰ 1869
  • ਪੋਰਬੰਦਰ, ਕਾਠੀਆਵਾੜ, ਬਰਤਾਨਵੀ ਹਿੰਦੁਸਤਾਨ
  • ਮਾਤਾ-ਪੁਤਲੀ ਬਾਈ 
  • ਪਿਤਾ-ਕਰਮਚੰਦ ਗਾਂਧੀ 
  • ਜੀਵਨ ਸਾਥੀ-ਕਸਤੂਰਬਾ ਗਾਂਧੀ
  • ਬੱਚੇ-ਹਰੀਲਾਲ,ਮਨੀਲਾਲ,ਰਾਮਦਾਸ,ਦੇਵਦਾਸ
  • ਮੌਤ-30 ਜਨਵਰੀ 1948 

ਦੇਸ਼ ਮਨਾ ਰਿਹਾ ਮਹਾਤਮਾ ਗਾਂਧੀ ਦੀ 151ਵੀਂ ਜੈਯੰਤੀ 
ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਸ਼ਰਧਾਜ਼ਲੀ
ਮਹਾਤਮਾ ਗਾਂਧੀ ਦੇ ਸਿਧਾਤਾਂ ਤੇ ਚੱਲਣ ਦੀ ਕੀਤੀ ਮੋਦੀ ਨੇ ਅਪੀਲ
ਦੇਸ਼ ਮਨਾ ਰਿਹਾ ਹੈ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ
ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਘਾਟ ਵਿਖੇ ਦਿੱਤੀ ਸ਼ਰਾਂਧਜਲੀ

2 ਅਕਤੂਬਰ :ਅੱਜ ਪੂਰਾ ਦੇਸ਼ ਮਹਾਤਮਾ ਗਾਂਧੀ ਦੀ151ਵੀਂ ਜੈਯੰਤੀ ਮਨਾ ਰਿਹਾ ਹੈ। ਮੋਹਨਦਾਸ ਕਰਮ ਚੰਦ ਗਾਂਧੀ ਨੇ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਮੁਕਤ ਕਰਨ ਲਈ ਕਈ ਅਹਿਮ ਅੰਦੋਲਨਾਂ ਦੀ ਅਗਵਾਈ ਕੀਤੀ।  ਜਿਸ ਨਾਲ ਪੂਰੀ ਦੁਨੀਆ ‘ਚ ਉਨ੍ਹਾਂ ਦੇ ਅੰਦੋਲਨਾਂ ਤੋਂ ਪ੍ਰੇਰਿਤ ਹੋ ਕੇ ਸੁਤੰਤਰਤਾ ਤੇ ਨਾਗਰਿਕ ਅਧਿਕਾਰਾਂ ਦੀਆਂ ਕਈ ਲੜਾਈਆਂ ਲੜੀਆਂ ਗਈਆਂ।  ਉਨ੍ਹਾਂ ਨੂੰ ਮਹਾਤਮਾ ਕਿਹਾ ਜਾਣ ਲੱਗਿਆ।  ਸੱਤਿਆਗ੍ਰਹਿ ਤੇ ਅਹਿੰਸਾ ਦੇ ਸਿਧਾਂਤਾਂ ‘ਤੇ ਚੱਲ ਕੇ ਬਾਪੂ ਨੇ ਭਾਰਤ ਦੀ ਸੁਤੰਤਰਤਾ ‘ਚ ਵੱਡਾ ਕਿਰਦਾਰ ਨਿਭਾਇਆ।  
ਮਹਾਤਮਾ ਗਾਂਧੀ ਦੀ 151ਵੀਂ ਜੈਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਨਮਨ ਕੀਤਾ ਤੇ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਸਿਧਾਂਤਾਂ ‘ਤੇ ਚੱਲਣ ਲਈ ਸੰਕਲਪ ਲੈਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜਨਮ ਦਿਵਸ ਮੌਕੇ ਵਿਜੇ ਘਾਟ ਵਿਖੇ ਉਨ੍ਹਾਂ ਨੂੰ ਸ਼ਰਾਂਧਜਲੀ ਭੇਟ ਕੀਤੀ।
ਦੇਸ਼ ਦੇ ਵੱਖ- ਵੱਖ ਹਿੱਸਿਆਂ ਵਿੱਚ ਗਾਂਧੀ ਜੀ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ ,ਦੂਜੇ ਪਾਸੇ ਲਾਲ ਬਹਾਦੁਰ ਸ਼ਾਸ਼ਤਰੀ ਜੀ ਦਾ ਵੀ ਅੱਜ ਦੇ ਦਿਨ  ਜਨਮ ਹੋਇਆ ਸੀ ਇਹਨਾਂ ਦੋਨਾਂ ਮਹਾਨ ਹਸਤੀਆਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ।