Connect with us

Punjab

ਹੋਣਹਾਰ ਧੀ ਨੇ ਅੰਡਰ-20 ਫੈਂਸੀ ਖੇਡਾਂ ‘ਚ ਕਾਂਸੇ ਦਾ ਤਗਮਾ ਜਿੱਤ ਕੇ ਪੰਜਾਬ ਅਤੇ ਜ਼ਿਲੇ ਦਾ ਨਾਂ ਰੌਸ਼ਨ ਕੀਤਾ

Published

on

ਪਵਿਤ ਨੂਰ ਪੁੱਤਰੀ ਹਰਿੰਦਰ ਸਿੰਘ ਵਾਸੀ ਪਿੰਡ ਰਾਜਪੁਰਾ ਜ਼ਿਲ੍ਹਾ ਗੁਰਦਾਸਪੁਰ ਨੇ ਨੈਸ਼ਨਲ ਫੈਂਸੀ ਖੇਡਾਂ ਵਿੱਚ ਅੰਡਰ 20 ਵਿੱਚ ਖੇਡਦਿਆਂ ਕਾਂਸੇ ਦਾ ਤਗਮਾ ਜਿੱਤਿਆ ਹੈ, ਜਿਸ ਕਾਰਨ ਗੁਰਦਾਸਪੁਰ ਵਿੱਚ ਫੈਂਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਵਿੱਚ ਜਸ਼ਨ ਮਨਾਇਆ ਗਿਆ। ਕਾਂਸੇ ਦਾ ਤਗਮਾ ਜੇਤੂ ਖਿਡਾਰਨ ਦਾ ਗੁਰਦਾਸਪੁਰ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ,

ਇਸ ਮੌਕੇ ਬੋਲਦਿਆਂ ਕਾਂਸੀ ਦਾ ਤਗਮਾ ਜੇਤੂ ਖਿਡਾਰਨ ਪਵਿਤ ਨੂਰ ਨੇ ਦੱਸਿਆ ਕਿ ਉਸਨੇ ਕਟਕ ਉੜੀਸਾ ਵਿਖੇ ਅੰਡਰ 20 ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਫੈਂਸੀ ਖੇਡਾਂ ਵਿੱਚ ਭਾਗ ਲਿਆ ਜਿਸ ਵਿੱਚ ਦੇਸ਼ ਭਰ ਤੋਂ 30 ਟੀਮਾਂ ਆਈਆਂ ਸਨ, ਉਸਨੇ ਇਥੋਂ ਕਾਂਸੇ ਦਾ ਤਗਮਾ ਹਾਸਲ ਕੀਤਾ। ਇਹ ਪ੍ਰਾਪਤੀ ਆਪਣੇ ਸੈਂਟਰ ਦੇ ਮੁਖੀ ਜਗਤਾਰ ਸਰ, ਕੋਚ ਮੈਡਮ ਸੋਨੀਆ ਕਾਰਨ ਹੋਈ ਹੈ ਇਸ ਲਈ ਉਹ ਊਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਉਸਦਾ ਪੂਰਾ ਸਾਥ ਦਿੱਤਾ।, ਉਸਨੇ ਦੱਸਿਆ ਅੰਡਰ 20 ਵਿੱਚ 95 ਲੜਕੀਆਂ ਨੇ ਭਾਗ ਲਿਆ, ਜਿਸ ਵਿੱਚ ਉਸਦਾ 25 ਵਾਂ ਰੈਂਕ ਆਇਆ ਹੈ।ਉਸ ਨੇ ਦੱਸਿਆ ਕਿ ਉਹ 8ਵੀਂ ਜਮਾਤ ਤੋਂ ਇਹ ਖੇਡ ਖੇਡਣੀ ਸ਼ੁਰੂ ਕੀਤੀ ਸੀ, ਉਸਦੇ ਪਰਿਵਾਰ ਨੇ ਉਸਨੂੰ ਪੂਰਾ ਸਹਿਯੋਗ ਦਿੱਤਾ ਹੈ ਅਤੇ ਅੱਗੇ  ਅੰਤਰਰਾਸ਼ਟਰੀ ਖੇਡ ‘ਚ ਸੋਨ ਤਗਮਾ ਹਾਸਲ ਕਰਨ ਦੀ ਇੱਛਾ ਹੈ ਜਿਸ ਦੇ ਲਈ ਉਹ ਸਖਤ ਮਿਹਨਤ ਕਰੇਗੀ।

ਉਥੇ ਹੀ ਫੈਂਸੀ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਜਗਤਾਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਸੈਂਟਰ ਗੁਰਦਾਸਪੁਰ ਦੇ 2 ਬੱਚਿਆਂ ਨੇ ਕਟਕ ਉੜੀਸਾ ਵਿਖੇ ਅੰਡਰ 20 ਇੰਟਰਨੈਸ਼ਨਲ ਫੈਂਸਿੰਗ ਵਿੱਚ ਭਾਗ ਲਿਆ ਅਤੇ ਦੋਵਾਂ ਨੇ ਕਾਂਸੀ ਦਾ ਤਗਮਾ ਜਿੱਤ ਕੇ ਜਿੱਥੇ ਪੂਰੇ ਜ਼ਿਲ੍ਹੇ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਵੀ ਰੌਸ਼ਨ ਕੀਤਾ ਹੈ, ਉਊ ਕਿਹਾ ਕਿ ਸ਼ੁਰੂ ਤੋਂ ਹੀ ਇਹ ਖਿਡਾਰਨ ਪਵਿੱਤਰ ਕੌਰ ਬਹੁਤ ਹੀ ਮਿਹਨਤ ਕਰਦੀ ਆ ਰਹੀ ਹੈ। ਉਨ੍ਹਾਂ ਨੇ ਦੋਹਾਂ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ।