Connect with us

Politics

ਜੇਲ੍ਹਾਂ ‘ਚ ਜ਼ੁਰਮ ਨੂੰ ਬੜਾਵਾ ਦੇ ਰਹੇ ਨੇ ਜੇਲ੍ਹ ਮੰਤਰੀ :ਚਰਨਜੀਤ ਬਰਾੜ

ਚਰਨਜੀਤ ਬਰਾੜ ਦਾ ਸੁਖਜਿੰਦਰ ਰੰਧਾਵਾ ‘ਤੇ ਵਾਰ,ਜੇਲ੍ਹਾਂ ‘ਚ ਜ਼ੁਰਮ ਨੂੰ ਬੜਾਵਾ ਦੇ ਰਹੇ ਨੇ ਜੇਲ੍ਹ ਮੰਤਰੀ

Published

on

ਚਰਨਜੀਤ ਬਰਾੜ ਦਾ ਸੁਖਜਿੰਦਰ ਰੰਧਾਵਾ ‘ਤੇ ਵਾਰ
ਜੇਲ੍ਹਾਂ ‘ਚ ਜ਼ੁਰਮ ਨੂੰ ਬੜਾਵਾ ਦੇ ਰਹੇ ਨੇ ਜੇਲ੍ਹ ਮੰਤਰੀ
ਮੁਲਜ਼ਮਾਂ ਨਾਲ ਹਨ ਰੰਧਾਵਾ ਦੇ ਕੁਨੈਕਸ਼ਨ
ਮੰਤਰੀ ਸਾਹਿਬ ਨਹੀਂ ਦੇ ਰਹੇ ਜੇਲ੍ਹਾਂ ਵੱਲ ਧਿਆਨ

3 ਸਤੰਬਰ : ਕੈਪਟਨ ਸਰਕਾਰ ਅਤੇ ਕੈਪਟਨ ਸਾਹਿਬ ਦੇ ਮੰਤਰੀ ਮੁਸ਼ਕਿਲਾਂ ‘ਚ ਨਜ਼ਰ ਆ ਰਹੇ ਹਨ। ਹੁਣ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਈ ਵੱਡੇ ਸਵਾਲਾਂ ਵਿੱਚ ਘਿਰੇ ਹੋਏ ਨੇ। 
ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦਾ ਆਪਣੇ ਕੰਮ ਵੱਲ ਕੋਈ ਧਿਆਨ ਨਹੀਂ ਤੇ ਉਹ ਰਾਜਨੀਤਿਕ ਬਿਆਨਾ ‘ਚ ਉਲਝੇ ਰਹਿੰਦੇ ਹਨ। ਇਸ ਦੇ ਨਾਲ ਹੀ ਚਰਨਜੀਤ ਬਰਾੜ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਕਰੀਮੀਨਲ ਕਨੈਕਸ਼ਨ ਹੋਣ ਦੀ ਗੱਲ ਵੀ ਕਹੀ ਹੈ, ਜਿਸ ਕਾਰਨ ਜੇਲ੍ਹਾਂ ਚ ਵੱਡੇ ਪੱਧਰ ਤੇ ਕਰਾਇਮ ਨੂੰ ਬੜਾਵਾ ਮਿਲ ਰਿਹਾ ਹੈ। 
ਜੇਲ੍ਹਾਂ ਵਿੱਚ ਵੀ ਰਾਜਨੀਤੀ ਚੱਲਦੀ ਹੀ ਹੈ,ਸੌਦੇਬਾਜ਼ੀ ਹੁੰਦੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਡੀ ਪੱਧਰ ਤੇ ਨਸ਼ਾ ਪਹੁੰਚਦਾ ਹੈ,ਫਿਰ ਕੈਦੀਆਂ ਤੱਕ ਪਹੁੰਚਦਾ ਹੈ।