Connect with us

Uncategorized

6ਵੇਂ ਪੇ ਕਮਿਸ਼ਨ ਵਿਰੁੱਧ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ

Published

on

united front1united front1

ਸੁਲਤਾਨਪੁਰ ਲੋਧੀ : ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਇਕਾਈ ਸੁਲਤਾਨਪੁਰ ਲੋਧੀ ਨੇ ਅੱਜ ਛੇਵੇਂ ਪੇ ਕਮਿਸ਼ਨ ਅਤੇ ਹੋਰ ਮੰਗਾਂ ਦੇ ਸਬੰਧ ਵਿੱਚ ਐਸਡੀਐਮ ਦਫ਼ਤਰ ਤਹਿਸੀਲ ਕੰਪਲੈਕਸ ਦੇ ਸਾਹਮਣੇ ਧਰਨਾ ਦਿੱਤਾ ਤੇ ਰੋਸ ਵਜੋਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਆਪਣਾ ਗੁੱਸਾ ਜ਼ਾਹਿਰ ਕੀਤਾ। ਅੱਜ ਦੇ ਇਸ ਰੋਸ ਧਰਨੇ ਵਿੱਚ ਮਾਸਟਰ ਕੇਡਰ ਯੂਨੀਅਨ, ਡੀਟੀਐਫ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਪੰਜਾਬ ,ਪੈਨਸ਼ਨਰਜ਼ ਯੂਨੀਅਨ, ਈਟੀਟੀ ਯੂਨੀਅਨ ,ਮਨਿਸਟਰੀਅਲ ਸਟਾਫ, ਐਲੀਮੈਂਟਰੀ ਅਧਿਆਪਕ ਯੂਨੀਅਨ ਆਦਿ ਜਥੇਬੰਦੀਆਂ ਨੇ ਹਿੱਸਾ ਲਿਆ।

ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਡੀਟੀਐਫ ਦੇ ਮਾਸਟਰ ਸੁਖਚੈਨ ਬੱਧਣ ਨੇ ਕਿਹਾ ਕਿ ਛੇਵੇਂ ਕਮਿਸ਼ਨ ਰਿਪੋਰਟ ਵਿੱਚ ਜੋ ਵੀ ਮੁਲਾਜ਼ਮ ਵਿਰੋਧੀ ਛੇੜਛਾੜ ਕੀਤੀ ਗਈ ਹੈ ਉਹ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਕਹਿਣ ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਪੰਜਾਬ ਸਰਕਾਰ ਦੇ ਵਿੱਚ ਇੱਕ ਵੱਡੀ ਜੋਕ ਹੈ ਜੋ ਹਰੇਕ ਮੁਲਾਜ਼ਮ ਵਰਗ ਨੂੰ ਆਰਥਿਕ ਤੌਰ ਤੇ ਸੱਟ ਮਾਰ ਰਿਹਾ ਹੈ ਅਜਿਹੇ ਮੁਲਾਜ਼ਮ ਵਿਰੋਧੀ ਦਾ ਪੂਰਨ ਤੌਰ ਤੇ ਬਾਈਕਾਟ ਕਰਕੇ ਇਸ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਪੂਰੀ ਤਰ੍ਹਾਂ ਮਜ਼ਾ ਚਖਾਇਆ ਜਾਵੇ।

ਮਾਸਟਰ ਕੇਡਰ ਯੂਨੀਅਨ ਦੇ ਮਾਸਟਰ ਨਰੇਸ਼ ਕੋਹਲੀ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੱਚੇ ਕੰਟਰੈਕਟ ਆਊਟ ਸੋਰਸਜ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਕੈਪਟਨ ਸਰਕਾਰ ਨੇ ਹੁਣ ਤੱਕ ਸਮੂਹ ਮੁਲਾਜ਼ਮ ਵਰਗ ਦੀ ਅਣਦੇਖੀ ਕੀਤੀ ਹੋਈ ਹੈ ਅਤੇ ਕੈਪਟਨ ਸਾਹਿਬ ਅਰੂਸਾ ਆਲਮ ਨਾਲ ਮਸਤ ਹਨ। ਅਜਿਹੇ ਕਪਤਾਨ ਨੂੰ ਹੁਣ ਸੂਬੇ ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਰਿਹਾ। ਈਟੀਟੀ ਯੂਨੀਅਨ ਆਗੂ ਰਵੀ ਵਾਹੀ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਇਕ ਜੋਕਰ ਕਰਾਰ ਦਿੰਦੇ ਹੋਏ ਕਿਹਾ ਕਿ ਜਿਵੇਂ ਤਾਸ਼ ਵਿਚ ਜੋਕਰ ਦਾ ਰੋਲ ਕੁਝ ਨ੍ਹੀਂ ਹੁੰਦਾ ਇੰਜ ਮੰਤਰੀ ਤੇ ਵਿਧਾਇਕ ਕੈਪਟਨ ਸਾਹਿਬ ਦੇ ਅੱਗੇ ਬੇਵੱਸ ਹਨ । ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਨੂੰ ਅੱਗੇ ਲਿਆਉਣ ਵਿੱਚ ਅਸੀਂ ਖੁਦ ਦੋਸ਼ੀ ਹਾਂ।

ਉਨ੍ਹਾਂ ਕਿਹਾ ਕਿ ਇਹ ਵਿਧਾਇਕ ਤੇ ਮੰਤਰੀ ਜਨਤਾ ਨੂੰ ਆਪਣੀ ਕਠਪੁਤਲੀ ਸਮਝ ਰਹੇ ਹਨ ਜੋ ਕਹਿੰਦੇ ਹਨ ਇਨ੍ਹਾਂ ਵੋਟਾਂ ਪਾ ਕੇ ਸਾਡੇ ਤੇ ਅਹਿਸਾਨ ਨਹੀਂ ਕੀਤਾ ਬਲ ਕੇ ਅਸੀਂ ਅਹਿਸਾਨ ਕੀਤਾ। ਰੋਸ ਧਰਨੇ ਨੂੰ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਮਾਸਟਰ ਗੁਰਚਰਨ ਦਾਸ ਨੇ ਪੰਜਾਬ ਸਰਕਾਰ ਤੇ ਪੈਨਸ਼ਨਰਾਂ ਦੇ ਹਿੱਤਾਂ ਤੇ ਡਾਕੇ ਮਾਰਨ ਵਾਲੀ ਸਰਕਾਰ ਦੱਸਦਿਆਂ ਕਿਹਾ ਕਿ ਜਿਸ ਆਸ ਨਾਲ ਸਮੂਹ ਮੁਲਾਜ਼ਮ ਵਰਗ ਨੇ ਕੈਪਟਨ ਸਾਹਿਬ ਦਾ 2017 ਦੀਆਂ ਚੋਣਾਂ ਵਿਚ ਸਾਥ ਦਿੱਤਾ ਸੀ ।

ਉਹ ਸਾਰੇ ਤੇ ਕੈਪਟਨ ਸਾਹਿਬ ਨੇ ਪਾਣੀ ਫੇਰ ਦਿੱਤਾ ਹੈ। ਧਰਨੇ ਨੂੰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਦੇ ਸੁਰਜੀਤ ਸਿੰਘ, ਕਿਸਾਨ ਆਗੂ ਪਰਮਜੀਤ ਸਿੰਘ ਖਾਲਸਾ, ਡੀਟੀਐਫ ਦੇ ਹਰਵਿੰਦਰ ਆਹਲੂਵਾਲੀਆ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਵਿਰੁੱਧ ਆਪਣੇ ਮਨ ਦੀ ਭੜਾਸ ਕੱਢੀ। ਉਪਰੰਤ ਸਮੂਹ ਮੁਲਾਜ਼ਮ ਜਥੇਬੰਦੀਆਂ ਨੇ ਤਹਿਸੀਲ ਦਫਤਰ ਤੋਂ ਲੈ ਕੇ ਤਲਵੰਡੀ ਪੁਲ ਚੌਕ ਤੱਕ ਰੋਸ ਮਾਰਚ ਕੱਢਿਆ।