News
ਬੈਂਕ ਨੂੰ ਲੈ ਕੇ ਗ੍ਰਾਹਕਾਂ ‘ਚ ਫੁੱਟਿਆ ਗੁੱਸਾ, ਬੈਂਕ ਦੇ ਬਾਹਰ ਦਿੱਤਾ ਧਰਨਾ

- ਆਪਣੇ ਪੈਸੇ ਵਾਪਸ ਲੈ ਣ ਲਈ ਪਿਛਲੇ ਕਈ ਦਿਨਾਂ ਤੋਂ ਬੈਠੇ ਧਰਨੇ
ਪਠਾਨਕੋਟ, 14 ਜੁਲਾਈ (ਮੁਕੇਸ਼ ਸੈਣੀ): ਹਿੰਦੂ ਕੋ ਆਪਰੇਟਿਵ ਬੈਂਕ ਜਿਸ ਦੇ ਗ੍ਰਾਹਕ ਪਿਛਲੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਹਨ ਜਿਸ ਦੇ ਪਿੱਛੇ ਕਾਰਨ ਹੈ ਕਿ ਲੋਕਾਂ ਨੂੰ ਆਪਣੇ ਪੈਸੇ ਨਹੀਂ ਮਿਲ ਰਹੇ ਅਤੇ ਮਜਬੂਰ ਹੋ ਕੇ ਉਨ੍ਹਾਂ ਨੂੰ ਬੈਂਕ ਦੇ ਬਾਹਰ ਧਰਨਾ ਦੇਣਾ ਪੈ ਰਿਹਾ ਹੈ ਜਿਸ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਬੈਂਕ ਵੱਲੋਂ ਲੋਨ ਦੀ ਰਿਕਵਰੀ ਨਾ ਕੀਤੇ ਜਾਣ ਅਤੇ ਜ਼ਰੂਰਤ ਤੋਂ ਜ਼ਿਆਦਾ ਕਰਮਚਾਰੀਆਂ ਦੀ ਭਰਤੀ ਕਰਨ ਕਾਰਨ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕ ਦੇ ਪੈਸਿਆਂ ਦੇ ਅਦਾਨ ਪ੍ਰਧਾਨ ਉੱਪਰ ਪ੍ਰਤੀਬੰਧ ਲਗਾ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਬੈਂਕ ਦੇ ਗ੍ਰਾਹਕ ਅਤੇ ਸ਼ੇਅਰ ਹੋਲਡਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂਨੂੰ ਜਿੰਨੇ ਪੇਸੇ ਚਾਹੀਦੇ ਹਨ ਊਨਾ ਨੂੰ ਬੈੰਕ ਕੋਲੋ ਉਨੇ ਪੈਸੇ ਨਹੀਂ ਮਿਲ ਰਹੇ ਜਿਸ ਤੋਂ ਤੰਗ ਹੋ ਕੇ ਇਹ ਲੋਕ ਬੈਂਕ ਦੇ ਬਾਹਰ ਸੜਕ ਉੱਪਰ ਬੈਠ ਕੇ ਹੱਥਾਂ ਚ ਤਖਤੀਆਂ ਫੜ੍ਹ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣੇ ਜਮਾਂ ਕਰਵਾਏ ਪੈਸੇ ਬੈਂਕ ਵੱਲੋਂ ਵਾਪਸ ਮੰਗ ਰਹੇ ਹਨ।

ਇਸ ਬਾਰੇ ਗੱਲ ਕਰਦੇ ਹੋਏ ਬੈਂਕ ਦੇ ਗ੍ਰਾਹਕਾਂ ਨੇ ਦੱਸਿਆ ਕਿ ਉਹ ਅੱਜ 27 ਦਿਨ ਤੋਂ ਬੈਂਕ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਲੱਗਿਆ ਹੋਇਆ ਸੀ ਇਨ੍ਹਾਂ ਦਿਨਾਂ ਦੇ ਵਿੱਚ ਸਾਨੂੰ ਪੈਸੇ ਦੀ ਬਹੁਤ ਜ਼ਰੂਰਤ ਸੀ ਪਰ ਬੈਂਕ ਵੱਲੋਂ ਸਾਡੇ ਜੀਵਨ ਭਰ ਦੀ ਪੂੰਜੀ ਨੂੰ ਵਾਪਸ ਦੇਣ ਦੇ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਦ ਤੱਕ ਸਾਡੇ ਪੈਸੇ ਨਹੀਂ ਮਿਲਣਗੇ ਅਸੀਂ ਏਦਾਂ ਹੀ ਬੈਂਕ ਦੇ ਬਾਹਰ ਸੜਕ ਉੱਪਰ ਬੈਠੇ ਰਹਾਂਗੇ।