Ludhiana
ਸਨਅਤਕਾਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ, ਬਿਜਲੀ ਪੈਟਰੋਲ ਡੀਜ਼ਲ ਅਤੇ ਲੇਬਰ ਦਾ ਚੁੱਕਿਆ ਮੁੱਦਾ

ਲੁਧਿਆਣਾ, 26 ਜੂਨ (ਸੰਜੀਵ ਸੂਦ): ਲੁਧਿਆਣਾ ਦੇ ਸਨਅਤਕਾਰਾਂ ਵੱਲੋਂ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਹੈ। ਜਿਸ ਵਿਚ ਉਨ੍ਹਾਂ ਨੇ ਬਿਜਲੀ ਦੀਆਂ ਵਧੀਆਂ ਕੀਮਤਾਂ, ਬਿਜਲੀ ਦੇ ਫਿਕਸਡ ਚਾਰਜਿਜ਼, ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ, ਲੇਬਰ ਦੀ ਕਮੀ ਵਰਗਿਆਂ ਮੁੱਦਿਆਂ ਨੂੰ ਚੁੱਕਿਆ। ਇਸ ਦੌਰਾਨ ਸੂਬਾ ਸਰਕਾਰ ਤੇ ਇਨ੍ਹਾਂ ਸਨਅਤਕਾਰਾਂ ਵਲੋਂ ਭੜਾਸ ਕਢੀ ਗਈ, ਪਰ ਜਦੋਂ ਪੈਟਰੋਲ ਡੀਜ਼ਲ ਸੰਬਧੀ ਕੇਂਦਰ ਸਰਕਾਰ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।

ਅਕਾਲੀ ਦਲ ਵਪਾਰ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਮਦਨ ਲਾਲ ਬੱਗਾ ਵਲੋਂ ਲੇਬਰ ਦੀ ਕਮੀਂ ਦਾ ਮੁੱਦਾ ਚੁੱਕਿਆ, ਇਸ ਦੌਰਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਲੁਧਿਆਣਾ ਦੇ ਸਨਅਤਕਾਰਾਂ ਨੂੰ ਲੇਬਰ ਦੀ ਵੱਡੀ ਸਮੱਸਿਆ ਆ ਰਹੀ ਹੈ, ਉਨ੍ਹਾਂ ਕਿਹਾ ਕਿ ਬਿਜਲੀ ਦਾ ਸੂਬਾ ਸਰਕਾਰ ਨੇ ਵਾਅਦਾ ਕੀਤਾ ਦੀ ਓਹ ਹਾਲੇ ਤਕ ਪੂਰਾ ਨਹੀਂ ਕੀਤਾ ਉਨ੍ਹਾਂ ਨੂੰ ਬਿਜਲੀ ਮਹਿੰਗੀ ਪੇ ਰਹੀ ਹੈ। ਉਧਰ ਦੂਜੇ ਪਾਸੇ ਮਦਨ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਗ਼ਰੀਬਾਂ ਦੀ ਬਾਂਹ ਨਹੀਂ ਫੜੀ ਉਧਰ ਦੂਜੇ ਪਾਸੇ ਜਦੋਂ ਉਨ੍ਹਾਂ ਨੂੰ ਪਟਰੋਲ ਡੀਜਲ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਹ ਸੂਬਾ ਸਰਕਾਰ ਤੇ ਭੜਾਸ ਕਰਦੇ ਵਿਖਾਈ ਦਿੱਤੇ ਪਰ ਜਦੋਂ ਕੇਂਦਰ ਸਰਕਾਰ ਦੀ ਜਿੰਮੇਵਾਰੀ ਪੁੱਛੀ ਤਾਂ ਉਹ ਸਵਾਲ ਨੂੰ ਗੋਲ-ਮੋਲ ਕਰਦੇ ਵਿਖਾਈ ਦਿੱਤੇ।