News
PUNJAB ਦੇ ਸਾਰੇ ਜ਼ਿਲ੍ਹੇ ਹੜ੍ਹ ‘ਤੇ ਮੀਂਹ ਨਾਲ ਪ੍ਰਭਾਵਿਤ
PUNJAB NEWS : ਪੰਜਾਬ ’ਚ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ 3 ਲੱਖ ਲੋਕ ਪ੍ਰਭਾਵਿਤ ਹੋ ਗਏ ਹਨ ਅਤੇ ਹੁਣ ਤੱਕ 4. ਲੱਖ ਏਕੜ ਤੋ ਵੱਧ ਫ਼ਸਲ ਪ੍ਰਭਾਵਿਤ ਹੋ ਚੁੱਕੀ ਹੈ।
ਪੰਜਾਬ ਸਰਕਾਰ ਨੇ ਹੜ੍ਹਾਂ ਕਾਰਨ ਬਣੀ ਗੰਭੀਰ ਸਥਿਤੀ ਨੂੰ ਦੇਖਦਿਆਂ ਸਾਰੇ ਸਕੂਲਾਂ, ਕਾਲਜਾਂ, ’ਵਰਸਿਟੀਆਂ, ਬਹੁ-ਤਕਨੀਕੀ ਕਾਲਜ, ਇੰਸਟੀਚਿਊਟਸ ਵਿੱਚ 7 ਸਤੰਬਰ ਤੱਕ ਛੁੱਟੀਆਂ ਵਧਾ ਦਿੱਤੀਆਂ ਹਨ। ਜਿਵੇਂ ਦਰਿਆਵਾਂ ’ਚ ਪਾਣੀ ਵੱਧ ਰਿਹਾ ਹੈ, ਉਵੇਂ ਰਾਹਤ ਕਾਰਜਾਂ ’ਚ ਜੁਟੇ ਲੋਕਾਂ ਨੇ ਵੀ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਪੰਜਾਬ ’ਚ ਹੜ੍ਹਾਂ ਨੇ ਹੁਣ ਤੱਕ 1655 ਪਿੰਡਾਂ ਨੂੰ ਲਪੇਟ ’ਚ ਲੈ ਲਿਆ
ਅਗਲੇ 2 ਤੋਂ 3 ਦਿਨ ਪੰਜਾਬ ਵਿਚ ਭਾਰੀ ਮੀਂਹ ਪਵੇਗਾ। ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਮੌਹਾਲੀ, ਹੁਸ਼ਿਆਰਪੁਰ,ਪਟਿਆਲਾ, ਪਠਾਨਕੋਟ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਕਾਫੀ ਮਾਤਰਾ ‘ਚ ਮੀਂਹ ਪੈ ਸਕਦਾ ਏ…. ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਫਜ਼ਿਲਕਾ ਸਮੇਤ ਜ਼ਿਲ੍ਹਿਆਂ ਵਿੱਚ ਵੀ ਬਹੁਤ ਭਾਰੀ ਮੀਂਹ ਪੈ ਸਕਦਾ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਦਰਮਿਆਨਾ ਮੀਂਹ ਪੈਣ ਦੇ ਆਸਾਰ ਹਨ। ਭਾਰੀ ਮੀਂਹ ਕਾਰਨ ਪੰਜਾਬ ਵਿੱਚ ਹੜ੍ਹ ਹੋਰ ਖਤਰਨਾਕ ਹੋ ਸਕਦੇ ਹਨ।
