Connect with us

Community

ਮੁੱਖ ਮੰਤਰੀ ਨੇ ਕੋਵਿਡ ਰਾਹਤ ਫੰਡ ਕਾਇਮ ਕੀਤਾ

Published

on

ਲੋਕਾਂ ਨੂੰ ਯੋਗਦਾਨ ਪਾਉਣ ਦੀ ਕੀਤੀ ਅਪੀਲ

ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਵੱਲੋਂ ਆਪ ਮੁਹਾਰੇ ਯੋਗਦਾਨ ਪਾਉਣ ਦੀਆਂ ਕੀਤੀਆਂ ਜਾ ਰਹੀਆਂ ਬੇਨਤੀਆਂ ‘ਤੇ ਹੁੰਗਾਰਾ ਭਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵੱਖਰੇ ਤੌਰ ‘ਤੇ ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਕਾਇਮ ਕਰਨ ਦਾ ਫੈਸਲਾ ਕੀਤਾ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਦਾਨ ਪਾਇਆ ਜਾ ਸਕੇ।


ਲੋਕਾਂ ਨੂੰ ਫੰਡ ਲਈ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਤੋਂ ਮੁੱਖ ਮੰਤਰੀ ਰਾਹਤ ਫੰਡ ਨੂੰ ਦਿੱਤੀਆਂ ਜਾਂਦੀਆਂ ਛੋਟਾਂ ਦੀ ਤਰਜ਼ ‘ਤੇ ਇਸ ਫੰਡ ਲਈ ਵੀ ਛੋਟਾਂ ਦੇਣ ਦੀ ਮੰਗ ਕੀਤੀ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਅਨੁਸਾਰ ਕੋਵਿਡ ਰਾਹਤ ਫੰਡ ਵਿੱਚ ਆਸਾਨੀ ਨਾਲ ਯੋਗਦਾਨ ਪਾਉਣ ਲਈ ਲੋਕਾਂ ਨੂੰ ਇਲੈਕਟ੍ਰਾਨਿਕ ਢੰਗ ਰਾਹੀਂ ਦਾਨ ਕਰਨ ਦੀ ਸਹੂਲਤ ਹੋਵੇਗੀ ਜਿਸ ਲਈ ਨਿਮਨਲਿਖਿਤ ਖਾਤੇ ਰਾਹੀਂ ਯੋਗਦਾਨ ਪਾਇਆ ਜਾ ਸਕਦਾ ਹੈ:-

ਖਾਤਾ ਨਾਮ:- ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ
ਖਾਤਾ ਨੰਬਰ:- 50100333026124
ਖਾਤੇ ਦੀ ਕਿਸਮ:-ਬੱਚਤ
ਆਈ.ਐਫ.ਐਸ.ਸੀ. ਕੋਡ:- ਐਚਡੀਐਫਸੀ0000213
ਸਵਿਫਟ ਕੋਡ:- ਐਚਡੀਐਫਸੀਆਈਐਨਬੀਬੀ
ਬਰਾਂਚ ਕੋਡ:- 0213
ਬਰਾਂਚ ਨਾਮ:- ਚੰਡੀਗੜ•, ਸੈਕਟਰ 17-ਸੀ

ਲੋਕਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਸਰਕਾਰ ਦੀ ਸਹਾਇਤਾ ਲਈ ਤਤਕਾਲ ਵਿੱਚ ਭਰਿਆ ਹੁੰਗਾਰਾ ਸਰਕਾਰ, ਉਨ•ਾਂ ਦੇ ਸਾਥੀਆਂ ਅਤੇ ਪੰਜਾਬੀਆਂ ਨੂੰ ਇਸ ਔਖੀ ਘੜੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਵੱਡੀ ਮੱਦਦ ਹੋਵੇਗਾ।