Uncategorized
ਆਕਸੀਜਨ ਦੀ ਸਪਲਾਈ ਅਤੇ ਬੈਡਾਂ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ ਸਮਰਪਿਤ ਕੰਟਰੋਲ ਪੰਜਾਬ ਸਰਕਾਰ ਵੱਲੋਂ ਰੂਮ ਸਥਾਪਤ

ਕੋਵਿਡ ਕੇਸਾਂ ਦੇ ਵੱਧ ਰਹੇ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਅਤੇ ਸ਼ਚਾਰੂ ਢੰਗ ਨਾਲ ਨਜਿੱਠਣ ਲਈ, ਪੰਜਾਬ ਸਰਕਾਰ ਵੱਲੋਂ 10 ਮਈ ਨੂੰ ਆਕਸੀਜਨ ਸਪਲਾਈ ਅਤੇ ਬੈਡਾਂ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ ਦੋ ਵੱਖਰੇ ਵੱਖਰੇ ਸਮਰਪਿਤ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਆਕਸੀਜਨ ਕੰਟਰੋਲ ਰੂਮ ਦੀ ਅਗਵਾਈ ਕਰ ਰਹੇ ਹਨ। ਜਿਨ੍ਹਾਂ ਨਾਲ ਆਈ.ਏ.ਐਸ. ਅਧਿਕਾਰੀ ਤਨੂ ਕਸ਼ਯਪ, ਅਭਿਨਵ ਤ੍ਰਿਖਾ, ਪ੍ਰਦੀਪ ਅਗਰਵਾਲ ਅਤੇ ਸ਼ੌਕਤ ਅਹਿਮਦ ਪੈਰੀ ਮੈਂਬਰ ਹੋਣਗੇ, ਜਦੋਂਕਿ ਹਸਪਤਾਲ ਦੇ ਬੈੱਡਾਂ ਦੀ ਉਪਲੱਬਧਤਾ ਆਈ.ਏ.ਐੱਸ. ਅਜੋਏ ਸ਼ਰਮਾ ਦੀ ਨਿਗਰਾਨੀ ਹੇਠ ਹੋਵੇਗੀ, ਜਿਨ੍ਹਾਂ ਨਾਲ ਆਈ.ਏ.ਐਸ. ਅਧਿਕਾਰੀ ਵੀ. ਐਨ. ਜ਼ਾਦੇ, ਮੁਹੰਮਦ ਤਈਅਬ, ਵਿਪੁਲ ਉਜਵਲ ਅਤੇ ਪ੍ਰਵੀਨ ਕੁਮਾਰ ਥਿੰਦ ਮੈਂਬਰ ਹੋਣਗੇ।
ਆਕਸੀਜਨ ਕੰਟਰੋਲ ਰੂਮ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਹੁਲ ਤਿਵਾੜੀ ਨੇ ਕਿਹਾ ਕਿ ਹੁਣ ਦੋਵੇਂ ਕੰਟਰੋਲ ਰੂਮਾਂ ਦੇ ਸਾਰੇ ਕਾਰਜ ਜਨਤਾ ਲਈ ਵੈਬਸਾਈਟ statecovidcontrolroom.punjab.gov.in ‘ਤੇ ਉਪਲਬਧ ਹੋਣਗੇ, ਜੋ ਕਿ ਕੱਲ੍ਹ ਬਾਦ ਦੁਪਹਿਰ ਤੋਂ ਕਾਰਜ ਕਰੇਗੀ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਉਪਲਬਧਤਾ ਦੀ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ। ਅਤੇ ਕਿਸੇ ਵੀ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਆਕਸੀਜਨ ਦੀ ਨਿਰਵਿਘਨ ਸਪਲਾਈ ਅਤੇ ਮਰੀਜ਼ਾਂ ਲਈ ਬੈਡਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਤਰਜੀਹ ਹੈ। ਨਾਗਰਿਕਾਂ ਨੂੰ ਆਕਸੀਜਨ ਅਤੇ ਬੈਡਾਂ ਦੋਵਾਂ ਦੀ ਉਪਲੱਬਧਤਾ ਸੰਬੰਧੀ ਫੇਸਬੁੱਕ ਅਤੇ ਟਵਿੱਟਰ ਸਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਨਿਯਮਤ ਤੌਰ ‘ਤੇ ਅਪਡੇਟਡ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।