Punjab
ਪੰਜਾਬ ਸਰਕਾਰ ਦਾ ਮਿਸ਼ਨ ਰੁਜ਼ਗਾਰ: ਪੰਜਾਬ ਦੇ ਮਾਣਮੱਤੇ ਖਿਡਾਰੀਆਂ ਨੂੰ ਦਿੱਤੀਆਂ ਕਲਾਸ-ਵਨ ਨੌਕਰੀਆਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ (4 ਫਰਵਰੀ) ਨੂੰ ਚੰਡੀਗੜ੍ਹ ਵਿਖੇ ਆਪਣੇ ਨਿਵਾਸ ਸਥਾਨ ‘ਤੇ 11 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਕਲਾਸ-1 ਦੀਆਂ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਦਿੱਤੇ ਹਨ। ਜਿਹਨਾਂ ਵਿੱਚੋ 7 ਖਿਡਾਰੀ PPS , ਅਤੇ 4 ਪੀਸੀਐਸ ਬਣੇ|
CM ਮਾਨ ਨੇ ਪਲੇਟਫਾਰਮ X ਤੇ ਜਾਣਕਾਰੀ ਦਿੱਤੀ – ਅੱਜ ਦੇਸ਼ ਤੇ ਪੰਜਾਬ ਦਾ ਮਾਣ ਵਧਾਉਣ ਵਾਲੇ 11 ਮਾਣਮੱਤੇ ਖਿਡਾਰੀਆਂ ਨੂੰ ਕਲਾਸ-ਵਨ ਅਫ਼ਸਰਾਂ ਦੇ ਨਿਯੁਕਤੀ ਪੱਤਰ ਵੰਡੇ..7 ਖਿਡਾਰੀਆਂ ਨੂੰ PPS ਤੇ 4 ਖਿਡਾਰੀਆਂ ਨੂੰ PCS ਵੱਜੋਂ ਨਿਯੁਕਤ ਕੀਤਾ ਗਿਆ…ਸਾਰੇ ਖਿਡਾਰੀਆਂ ਸਮੇਤ ਇਹਨਾਂ ਦੇ ਪਰਿਵਾਰ ਤੇ ਕੋਚ ਸਹਿਬਾਨਾਂ ਨੂੰ ਬਹੁਤ-ਬਹੁਤ ਮੁਬਾਰਕਾਂ..ਬਤੌਰ ਖੇਡ ਪ੍ਰੇਮੀ ਇਹਨਾਂ ਖਿਡਾਰੀਆਂ ਦਾ ਸਨਮਾਨ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ…
ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ…