Punjab
ਪੰਜਾਬ ਦੇ ਮੌਸਮ ਵਿਭਾਨ ਨੇ ਆਉਣ ਵਾਲੇ ਦਿਨਾਂ ਦੀ ਕੀਤੀ ਭਵਿੱਖਬਾਣੀ

ਲੁਧਿਆਣਾ17 ਨਵੰਬਰ 2023 : ਸੂਬੇ ‘ਚ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਅਤੇ ਇਸ ਦੇ ਨਾਲ ਹੀ ਠੰਡ ਮਹਿਸੂਸ ਹੋਣ ਲੱਗ ਗਈ ਹੈ। ਓਥੇ ਹੀ ਰਾਤ ਨੂੰ ਤਾਪਮਾਨ ਕਾਫੀ ਹੇਠਾਂ ਚਲਾ ਜਾਂਦਾ ਹੈ ਅਤੇ ਵਿਅਕਤੀ ਨੂੰ ਠੰਡ ਮਹਿਸੂਸ ਹੁੰਦੀ ਹੈ। ਇਸ ਦੇ ਨਾਲ ਹੀ ਦੁਪਹਿਰ ਵੇਲੇ ਤੇਜ਼ ਧੁੱਪ ਕਾਰਨ ਗਰਮੀ ਮਹਿਸੂਸ ਹੁੰਦੀ ਹੈ। ਅਜਿਹੇ ਦਰਮਿਆਨੇ ਮੌਸਮ ‘ਚ ਲੋਕਾਂ ਨੇ ਹਲਕੇ ਮੋਟੇ ਸਰਦੀਆਂ ਦੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ, ਉਥੇ ਹੀ ਹਲਕੀ ਠੰਡ ‘ਚ ਲੜਕੀਆਂ ਆਈਸਕ੍ਰੀਮ ਦਾ ਆਨੰਦ ਲੈਂਦੀਆਂ ਨਜ਼ਰ ਆਈਆਂ। ਸ਼ਾਮ ਵੇਲੇ ਪੈ ਰਹੀ ਹਲਕੀ ਧੁੰਦ ਕਾਰਨ ਜਿੱਥੇ ਮੌਸਮ ਪੂਰੀ ਤਰ੍ਹਾਂ ਠੰਢਾ ਮਹਿਸੂਸ ਹੋਣ ਲੱਗਦਾ ਹੈ, ਉੱਥੇ ਹੀ ਸੜਕਾਂ ‘ਤੇ ਚੱਲਣ ਵਾਲੇ ਵਾਹਨਾਂ ਦੀ ਰਫ਼ਤਾਰ ਵੀ ਮੱਠੀ ਨਜ਼ਰ ਆਉਂਦੀ ਹੈ | ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ।
ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹੇਗਾ
ਪੀ.ਏ.ਯੂ ਐਗਰੋਮੌਂਟ ਆਬਜ਼ਰਵੇਟਰੀ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 11.8 ਡਿਗਰੀ ਸੈਲਸੀਅਸ, ਵੱਧ ਤੋਂ ਵੱਧ ਤਾਪਮਾਨ 26.0 ਡਿਗਰੀ ਸੈਲਸੀਅਸ, ਸਵੇਰ ਵੇਲੇ ਨਮੀ 95 ਫ਼ੀਸਦੀ ਅਤੇ ਸ਼ਾਮ ਵੇਲੇ ਨਮੀ 43 ਫ਼ੀਸਦੀ ਰਹੀ।