Uncategorized
ਪੰਜਾਬ ਪੁਲਿਸ ਦਾ ਮੁਲਾਜ਼ਮ ਜ਼ੁਰਮ ‘ਚ ਹਿੱਸੇਦਾਰ
ਅੰਮ੍ਰਿਤਸਰ CIA ਸਟਾਫ ਨੇ ਇਕ ਵਿਅਕਤੀ ਨੂੰ ਇੱਕ ਕਿੱਲੋ ਸਮੈਕ ਨਾਲ ਕੀਤਾ ਕਾਬੂ

ਨਸ਼ੇ ਦੇ ਕਾਰੋਬਾਰ ‘ਚ ਪੁਲਿਸ ਇੱਕ ਵਾਰ ਫਿਰ ਹੋਈ ਦਾਗਦਾਰ
ਅੰਮ੍ਰਿਤਸਰ CIA ਸਟਾਫ ਨੇ ਇੱਕ ਵਿਅਕਤੀ ਨੂੰ ਇੱਕ ਕਿੱਲੋ ਸਮੈਕ ਨਾਲ ਕੀਤਾ ਕਾਬੂ
ਮੁਲਜ਼ਮ ਨੇ ਜੀ.ਆਰ.ਪੀ ਥਾਣੇ ਦੇ ਮੁੱਖ ਮੁਨਸ਼ੀ ਕੋਲੋਂ ਖਰੀਦੀ ਸਮੈਕ
ਅੰਮ੍ਰਿਤਸਰ,10 ਨਵੰਬਰ:(ਗੁਰਪ੍ਰੀਤ ਰਾਜਪੂਤ) ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਕਾਰੋਬਾਰ ਨੂੰ ਦਬਾਉਣ ਲਈ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਤਹਿਤ ਥਾਂ-ਥਾਂ ਛਾਪੇਮਾਰੀ ਜਾਰੀ ਹੈ,ਬਹੁਤ ਥਾਵਾਂ ਤੋਂ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਂਸਿਲ ਹੋਈ ਹੈ ਅਤੇ ਪੁਲਿਸ ਹੁਣ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ।
ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਅੰਮ੍ਰਿਤਸਰ CIA ਸਟਾਫ਼ ਨੇ ਵੱਡੀ ਸਫਲਤਾ ਹਾਂਸਿਲ ਕਰਦਿਆਂ ਇੱਕ ਕਿਲੋ ਸਮੈਕ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਜੀ.ਆਰ.ਪੀ ਦੇ ਮੁੱਖ ਮੁਨਸ਼ੀ ਕੋਲੋਂ ਲਿਆ ਕੇ ਇਹ ਸਮੈਕ ਵੇਚਦਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Continue Reading