Connect with us

Punjab

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਹੈਰੋਇਨ ਸਮੇਤ ਤਸਕਰ ਨੂੰ ਕੀਤਾ ਕਾਬੂ

Published

on

ਥਾਣਾ ਮਜੀਠਾ ਰੋਡ ਅਧੀਨ ਪੈਂਦੇ ਫੈਜ਼ਪੁਰਾ ਚੌਕੀ ਦੀ ਪੁਲਸ ਨੇ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਦੇ ਹੋਏ ਇਕ ਹੈਰੋਇਨ ਤਸਕਰ ਨੂੰ ਕਾਬੂ ਕੀਤਾ ਹੈ। ਗਿ੍ਫ਼ਤਾਰ ਮੁਲਜ਼ਮ ਸੂਰਜ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਗਵਾਲ ਮੰਡੀ ਕੋਲੋਂ 1 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ |