Uncategorized
ਪੰਜਾਬ ਦਾ ਇੱਕ ਹੋਰ ਮੰਤਰੀ ਕੋਰੋਨਾ ਪਾਜ਼ੀਟਿਵ, ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਸੀ ਝੰਡਾ
ਪੰਜਾਬ ਦੇ ਇੱਕ ਹੋਰ ਮੰਤਰੀ ਨੂੰ ਹੋਇਆ ਕੋਰੋਨਾ
ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਸੀ ਝੰਡਾ
ਪੰਜਾਬ ਦੇ ਇੱਕ ਹੋਰ ਮੰਤਰੀ ਨੂੰ ਹੋਇਆ ਕੋਰੋਨਾ
ਆਜ਼ਾਦੀ ਦਿਹਾੜੇ \’ਤੇ ਲਹਿਰਾਇਆ ਸੀ ਝੰਡਾ
16 ਅਗਸਤ: ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਬੀਤੇ ਦਿਨੀ ਭਾਵ ਸ਼ਨਿਚਰਵਾਰ ਨੂੰ ਉਨ੍ਹਾਂ ਦਾ ਜ਼ਿਲ੍ਹਾ ਮਾਨਸਾ ਵਿਖੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ। ਜਿਸਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਜਾਣਕਾਰੀ ਦਿੱਤੀ। ਕਾਂਗੜ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਸੰਪਰਕ \’ਚ ਆਉਣ ਵਾਲੇ ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕਾਂਗੜ ਨੇ 74ਵੇਂ ਆਜ਼ਾਦੀ ਦਿਹਾੜੇ \’ਤੇ ਕੌਮੀ ਝੰਡਾ ਵੀ ਲਹਿਰਾਇਆ ਸੀ। ਜਿਸਤੋਂ ਬਾਅਦ ਚਿੰਤਾ ਹੋਰ ਵੀ ਵੱਧ ਗਈ ਹੈ। ਇਸਲਈ ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੀ ਤਾਂ ਜੋ ਲੋਕਾਂ ਦੀ ਕੋਰੋਨਾ ਜਾਂਚ ਕੀਤੀ ਜਾ ਸਕੇ। ਦੱਸ ਦਈਏ ਕਿ ਆਜ਼ਾਦੀ ਦਿਵਸ ਸਮਾਗਮ \’ਚ ਸ਼ਾਮਲ ਹੋਣ ਤੋਂ ਇਲਾਵਾ ਉਹ ਮਾਨਸਾ ਵਿਖੇ ਇਕ ਸਾਬਕਾ ਮੰਤਰੀ ਤੇ ਵਿਧਾਇਕ ਦੇ ਘਰ ਜਾਣ ਦੇ ਨਾਲ ਹੀ ਪਿੰਡ ਕੋਟੜਾ ਵਿਖੇ ਸਕੂਲ ਦੇ ਉਦਘਾਟਨ ਸਮਾਗਮ \’ਚ ਵੀ ਸ਼ਾਮਲ ਹੋਏ ਸਨ।
ਪੰਜਾਬ ਦੇ ਵਿੱਚ ਕੋਰੋਨ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹ ਹੈ ਜਿਸਨੂੰ ਲ਼ੈ ਕੇ ਪੰਜਾਬ ਦੇ ਮੁਖ ਮੰਤਰੀ ਵਲੋਂ ਵੀ ਰਾਤ ਦਾ ਕਰਫਿਊ ਐਲਾਨਿਆ ਗਿਆ ਹੈ।
Continue Reading