Connect with us

Punjab

ਅੰਮ੍ਰਿਤਸਰ ਦੇ 17ਵੇ PITEX ਮੇਲੇ ‘ਚ ਸ਼ਿਰਕਤ ਕਰਨ ਪਹੁੰਚੀ ਪੰਜਾਬ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ

Published

on

ਅੰਮ੍ਰਿਤਸਰ 8 ਦਸੰਬਰ 2023: ਅੰਮ੍ਰਿਤਸਰ ਵਿਚ ਚਲ ਰਹੇ 17ਵੇ ਪਾਇਟੈਕਸ ਮੇਲੇ ਵਿਚ ਅਜ ਸਿਰਕਤ ਕਰਨ ਪਹੁੰਚੀ ਅਨਮੋਲ ਗਗਨ ਮਾਨ ਦਾ ਉਥੇ ਪਹੁੰਚਣ ਤੇ ਪਾਇਟੈਕਸ ਮੇਲੇ ਦੇ ਪ੍ਰਬੰਧਕਾ ਵਲੋ ਨਿਘਾ ਸਵਾਗਤ ਕੀਤਾ ਗਿਆ ਅਤੇ ਉਹਨਾ ਵਲੋ ਰਿਬਨ ਕਟ ਇਸਦੀ ਸ਼ੁਰੂਆਤ ਕੀਤੀ।

ਇਸ ਮੌਕੇ ਗਲਬਾਤ ਕਰਦਿਆ ਪੰਜਾਬ ਦੇ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਦੇਸ਼ ਵਿਦੇਸ਼ ਵਿਚ ਟਰੇਡ ਦੇ ਰਿਸ਼ਤੀਆ ਨੂੰ ਮਜਬੂਤੀ ਦੇਣ ਵਾਲੇ ਇਸ ਮੇਲੇ ਵਿਚ ਸ਼ਿਰਕਤ ਕਰਨ ਪਹੁੰਚੇ ਹਾਂ ਜਿਸ ਵਿਚ ਇਕ ਛਤ ਹੇਠਾ ਵਖ ਵਖ ਤਰਾ ਦੀਆਂ ਚੀਮਾ ਖਰੀਦਣ ਅਤੇ ਟਰੇਡ ਨੂੰ ਵਧਾਵਾ ਦੇਣ ਦੀ ਕੌਸ਼ਿਸ਼ ਕੀਤੀ ਗਈ ਹੈ ਜਿਥੇ ਪਿਛਲੇ 17 ਸਾਲਾ ਵਿਚ ਲੋਕਾ ਦਾ ਭਰਪੂਰ ਪਿਆਰ ਇਸ ਮੇਲੇ ਨੂੰ ਮਿਲ ਰਿਹਾ ਹੈ ਅਤੇ ਪੰਜਾਬ ਸਰਕਾਰ ਵਲੋ ਬਣਾਈ ਉਦਯੋਗਿਕ ਨੀਤੀ ਦੇ ਚਲਦੇ ਵਪਾਰੀ ਵਰਗ ਪੰਜਾਬ ਵਿਚ ਬਹੁਤ ਹੀ ਸੋਖਾ ਹੈ ਕਿਉਕਿ ਬੀਤੀਆ ਸਰਕਾਰਾ ਵਿਚ ਅਜਿਹਾ ਕੁਝ ਵੀ ਵੇਖਣ ਨੂੰ ਨਹੀ ਮਿਲ ਰਿਹਾ ਸੀ ਤਾਂ ਹੀ ਬਹੁਤ ਸਾਰੀ ਇੰਡਸਟਰੀ ਪੰਜਾਬ ਵਿਚੋ ਮਾਇਗਰੇਟ ਕਰ ਗਈ ਪਰ ਹੁਣ ਸਾਡੀ ਸਰਕਾਰ ਵੇਲੇ ਵਪਾਰੀ ਵਰਗ ਪੰਜਾਬ ਵਿਚ ਖੁਸ਼ਹਾਲ ਹੈ ਅਤੇ ਕਿਸੇ ਨੂੰ ਤੰਗ ਪ੍ਰੇਸ਼ਾਨ ਕਰ ਵਸੂਲੀ ਨਹੀ ਕੀਤੀ ਜਾ ਰਹੀ ਅਤੇ ਪੰਜਾਬ ਵਿਚ ਟਰੇਡ ਨੂੰ ਮਜਬੂਤ ਕਰਨ ਵਾਸਤੇ ਆਪ ਕਨਵੀਨਰ ਕੇਜਰੀਵਾਲ ਅਤੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਵਰ ਪਖੋ ਵਸੀਲਾ ਕਰ ਰਹੇ ਹਨ ਜਿਸ ਨਾਲ ਪੰਜਾਬ ਵਿਚ ਟਰੇਡ ਵਧੇਗਾ ਅਤੇ ਨਵੇ ਮੌਕੇ ਪ੍ਰਦਾਨ ਕੀਤੇ ਜਾਣਗੇ।