Uncategorized
ਪੰਜਾਬੀ ਫ਼ਿਲਮ ਇੰਡਸਟਰੀ ਦਾ ਆਪਣਾ ਹੋਵੇਗਾ ਸੈਂਸਰ ਬੋਰਡ , ਕੇਂਦਰ ਨੇ ਦਿੱਤੀ ਬੋਰਡ ਦੀ ਪ੍ਰਵਾਨਗੀ

28 ਫਰਵਰੀ 2024: ਪੰਜਾਬੀ ਸਿਨੇਮਾ ਨੂੰ ਲੈਕੇ ਇਸ ਸਮੇਂ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬੀ ਸਿਨੇਮਾ ਲਈ ਇਹ ਬੇਹੱਦ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਸਿਨੇਮਾ ਨੂੰ ਆਪਣਾ ਸੈਂਸਰ ਬੋਰਡ ਮਿਲ ਗਿਆ ਹੈ।
ਇਸ ਨੂੰ ਪੰਜਾਬੀ ਸਿਨੇਮਾ ਦੀ ਵੱਡੀ ਕਾਮਯਾਬੀ ਕਿਹਾ ਜਾ ਸਕਦਾ ਹੈ। ਕਿਉਂਕਿ ਪਹਿਲਾਂ ਪੰਜਾਬੀ ਫਿਲਮ ਮੇਕਰਸ ਨੂੰ ਆਪਣੀਆਂ ਫਿਲਮਾਂ ਪਾਸ ਕਰਾਉਣ ਲਈ ਮੁੰਬਈ ਜਾਣਾ ਜਾਂਦਾ ਸੀ। ਉੱਥੇ ਉਹ ਜਾਂਦੇ ਸੀ ਤੇ ਫਿਰ ਜਾ ਕੇ ਸੈਂਸਰ ਬੋਰਡ ਵੱਲੋਂ ਉਨ੍ਹਾਂ ਦੀਆਂ ਫਿਲਮਾਂ ਨੂੰ ਹਰੀ ਝੰਡੀ ਮਿਲਦੀ ਸੀ। ਪਰ ਹੁਣ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦੇ ਯਤਨਾਂ ਸਦਕਾ ਪੰਜਾਬੀ ਸਿਨੇਮਾ ਨੂੰ ਆਪਣਾ ਸੈਂਸਰ ਬੋਰਡ ਮਿਲਣ ਜਾ ਰਿਹਾ ਹੈ।
ਇਸ ਬਾਰੇ ਪੰਜਾਬੀ ਅਦਾਕਾਰ ਤੇ ਕਮੇਡੀਅਨ ਬਿਨੂੰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਹਾਲ ਹੀ ‘ਚ ਪਾਫਟਾ ਐਕਟਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਪੰਜਾਬੀ ਸਿਨੇਮਾ ਦੇ ਆਪਣੇ ਸੈਂਸਰ ਬੋਰਡ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ। ਸੈਂਸਰ ਬੋਰਡ ਦਾ ਦਫਤਰ ਚੰਡੀਗੜ੍ਹ ਵਿਖੇ ਹੋਵੇਗਾ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਖੁਸ਼ੀ ਦੀ ਲਹਿਰ ਹੈ। ਰੌਸ਼ਨ ਪ੍ਰਿੰਸ, ਬਿਨੂੰ ਢਿੱਲੋਂ ਸਣੇ ਕਈ ਕਲਾਕਾਰਾਂ ਨੇ ਇਸ ਬਾਰੇ ਪੋਸਟਾਂ ਸ਼ੇਅਰ ਕਰ ਆਪਣੀ ਖੁਸ਼ੀ ਸਾਂਝੀ ਕੀਤੀ ਹੈ।