Uncategorized
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਤੇ ਐਕਟਰ ਹੌਬੀ ਧਾਲੀਵਾਲ ਕੋਰੋਨਾ ਪਾਜ਼ੀਟਿਵ
ਪੰਜਾਬੀ ਇੰਡਸਟਰੀ ਪਾਲੀਵੁੱਡ ਵਿੱਚ ਛਾਇਆ ਕੋਰੋਨਾ ਦਾ ਕਹਿਰ

ਪੰਜਾਬੀ ਇੰਡਸਟਰੀ ਪਾਲੀਵੁੱਡ ਵਿੱਚ ਛਾਇਆ ਕੋਰੋਨਾ ਦਾ ਕਹਿਰ
07 ਅਗਸਤ: ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ,ਬਾਲੀਵੁੱਡ ਤੋਂ ਬਾਅਦ ਪਾਲੀਵੁੱਡ ਵੀ ਪਹੁੰਚਿਆ ਕੋਰੋਨਾ। ਸਾਡੀ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਸਾਡੇ ਮਨੋਰੰਜਨ ਲਈ ਹਮੇਸ਼ਾ ਨਵੇਂ-ਨਵੇਂ ਗੀਤ ਅਤੇ ਫ਼ਿਲਮਾਂ ਰਾਹੀਂ ਸਰੋਤਿਆਂ ਅੱਗੇ ਪੇਸ਼ ਕਰਦੀ ਹੈ ,ਪਰ ਹੁਣ ਇਸ ਇੰਡਸਟਰੀ ਤੇ ਛਾ ਗਿਆ ਹੈ ਕੋਰੋਨਾ ਦਾ ਕਹਿਰ ,ਜੀ ਹਾਂ ਪੰਜਾਬ ,ਕਾਲੇ ਰੰਗ ਦਾ ਯਾਰ ,ਟਾਈਮ ਟੇਬਲ ਅਤੇ ਲਾਈਟ -ਵੇਟ ਵਰਗੇ ਹਿੱਟ ਗੀਤ ਗਾਉਣ ਵਾਲੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ।
ਇਸਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰ ਹੌਬੀ ਧਾਲੀਵਾਲ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ
ਦੱਸ ਦਈਏ ਕਿ ਬੀਤੇ ਦਿਨੀ ਪੰਜਾਬ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸ੍ਹਾਮਣੇ ਆਏ ਸਨ। ਭਾਵ ਵੀਰਵਾਰ ਨੂੰ ਪਹਿਲੀ ਵਾਰ ਪੰਜਾਬ ਦੇ ਵਿਚ ਕੋਰੋਨਾ ਦੇ ਇਕੱਠੇ 1000 ਮਾਮਲੇ ਸ੍ਹਾਮਣੇ ਆਏ ਸਨ ਅਤੇ 65 ਲੋਕਾਂ ਦੀ ਮੌਤ ਦਰਜ ਕੀਤੀ ਗਈ ਸੀ।
Continue Reading