Connect with us

Punjab

ਪੰਜਾਬ ਦਾ ਪਹਿਲਾ ਰੇਲ ਕੋਚ ਰੈਸਟੋਰੈਂਟ ਤਿਆਰ

Published

on

ਪੁਰਾਣੇ ਰੇਲ ਕੋਚ ਨੂੰ ਰੈਸਟੋਰੈਂਟ ‘ਚ ਤਬਦੀਲ ਕਰ ਦਿੱਤਾ ਗਿਆ

ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਸ਼ੁਰੂ ਹੋਇਆ ਰੇਲ ਕੋਚ ਰੈਸਟੋਰੈਂਟ

ਯਾਤਰੀ ਸਟੇਸ਼ਨ ‘ਤੇ ਹੀ ਸਸਤੇ ਰੇਟਾਂ ‘ਤੇ ਭੋਜਨ ਦਾ ਆਨੰਦ ਲੈ ਰਹੇ ਹਨ

16 ਨਵੰਬਰ 2023: ਰੇਲਵੇ ਵਿਭਾਗ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ, ਜਿਸ ਵਿੱਚ ਯਾਤਰੀਆਂ ਦੇ ਖਾਣ-ਪੀਣ ਦਾ ਧਿਆਨ ਰੱਖਿਆ ਗਿਆ ਹੈ| ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ, ਜਿੱਥੇ ਰੇਲਵੇ ਵਿਭਾਗ ਵੱਲੋਂ ਇੱਕ ਰੇਲ ਕੋਚ ਰੈਸਟੋਰੈਂਟ ਸ਼ੁਰੂ ਕੀਤਾ ਗਿਆ ਹੈ, ਜੋ ਕਿ ਇੱਕ ਏ.ਸੀ. ਕੋਚ ਦਾ ਅਹਿਸਾਸ ਵੀ ਦੇ ਰਿਹਾ ਹੈ।ਪੁਰਾਣਾ ਰੇਲਵੇ ਡੱਬਾ ਠੀਕ ਹੋ ਗਿਆ ਹੈ।

ਰੇਲ ਕੋਚ ਰੈਸਟੋਰੈਂਟ ਪੰਜਾਬ ਦਾ ਪਹਿਲਾ ਰੈਸਟੋਰੈਂਟ ਹੈ ਜੋ ਕਿ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਲੋਕ ਇਸ ਰੇਲ ਕੋਚ ਰੈਸਟੋਰੈਂਟ ਦੇ ਡੱਬੇ ਵਿੱਚ ਖਾਣਾ ਖਾਣ ਦਾ ਵੀ ਆਨੰਦ ਲੈ ਰਹੇ ਹਨ।

ਜਦੋਂ ਅਸੀਂ ਇਸ ਰੇਲ ਕੋਚ ਰੈਸਟੋਰੈਂਟ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰੇਲਵੇ ਵਿਭਾਗ ਵੱਲੋਂ 5 ਸਾਲ ਦਾ ਟੈਂਡਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਪੁਰਾਣੇ ਰੇਲਵੇ ਕੋਚ ਨੂੰ ਵਧੀਆ ਢੰਗ ਨਾਲ ਤਿਆਰ ਕੀਤਾ ਹੈ। ਜਿਸ ਵਿੱਚ ਲੋਕਾਂ ਅਤੇ ਆਉਣ ਵਾਲੇ ਯਾਤਰੀਆਂ ਨੂੰ ਵਧੀਆ ਕੁਆਲਿਟੀ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।