Connect with us

Uncategorized

ਰਾਘਵ ਚੱਢਾ ਤੇ ਪਰੀਨੀਤੀ ਚੋਪੜਾ ਦੇ ਵਿਆਹ ਦੀ ਤਾਰੀਕ ਆਈ ਨਜ਼ਦੀਕ…

Published

on

ਚੰਡੀਗੜ੍ਹ, 6 ਸਤੰਬਰ, 2023: ਪੰਜਾਬ ਦੇ MP ਰਾਘਵ ਚੱਢਾ ਤੇ ਬਾਲੀਵੁੱਡ ਸਟਾਰ ਪਰੀਨੀਤੀ ਚੋਪੜਾ ਇਸੇ ਮਹੀਨੇ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ| ਤੁਹਾਨੂੰ ਦੱਸ ਦੇਈਏ ਕਿ ਇਹਨਾਂ ਦੋਨਾਂ ਦਾ ਵਿਆਹ 23 ਅਤੇ 24 ਸਤੰਬਰ ਨੂੰ ਹਿੰਦੂ ਰੀਤੀ ਰਿਵਾਜ ਅਨੁਸਾਰ ਉਦੈਪੁਰ ਦੇ ਆਲੀਸ਼ਾਨ ਲੀਲਾ ਪੈਲੇਸ ਹੋਟਲ ਵਿਚ ਹੋਵੇਗਾ। ਇਸ ਵਿਆਹ ਵਿਚ ਬਾਲੀਵੁੱਡ ਤੇ ਰਾਜਨੀਤੀ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਹੀ ਸ਼ਾਮਲ ਹੋਣਗੀਆਂ ।

ਮਹਿਮਾਨਾਂ ਵਾਸਤੇ ਉਦੈਵਿਲਾਸ ਹੋਟਲ ਬੁੱਕ ਕੀਤਾ ਗਿਆ ਹੈ।
23 ਸਤੰਬਰ ਨੂੰ ਮਹਿੰਦੀ, ਹਲਦੀ ਤੇ ਲੇਡੀ ਸੰਗੀਤ ਹੋਵੇਗਾ ਤੇ 24 ਸਤੰਬਰ ਨੂੰ ਵਿਆਹ ਹੋਵੇਗਾ। ਵਿਆਹ ਮਗਰੋਂ ਗੁਰੂਗ੍ਰਾਮ ਵਿਚ ਰਿਸੈਪਸ਼ਨ ਪਾਰਟੀ ਕੀਤੀ ਜਾਵੇਗੀ