Punjab
ਰਾਹੁਲ ਗਾਂਧੀ 14 ਫਰਵਰੀ ਨੂੰ ਪੰਜਾਬ ਫੇਰੀ ਤੇ ਆ ਰਹੇ ਹਨ ਹੋਸ਼ਿਆਰਪੂਰ ਤੋਂ ਬਾਅਦ ਕਾਦੀਆ ਹਲਕੇ ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ
ਗੁਰਦਾਸਪੁਰ: ਜਿਲਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਚ ਕਿਸਾਨਾਂ ਵਲੋਂ ਭਾਜਪਾ ਨੇਤਾ ਹੰਸ ਰਾਜ ਹੰਸ ਦੀ ਵਿਰੋਧਤਾ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੋ ਭਾਜਪਾ ਨੇ ਕਿਸਾਨਾਂ ਨੂੰ ਰੋਲਿਆ ਹੈ ਉਸਦਾ ਹੀ ਨਤੀਜਾ ਹੈ ਕਿ ਭਾਜਪਾ ਦਾ ਪਿੰਡਾਂ ਚ ਵਿਰੋਧ ਹੋਣਾ ਹੀ ਹੈ , ਉਥੇ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਫੇਰੀ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਕਰਨ ਦੇ ਐਲਾਨ ਤੇ ਰਾਜ ਸਭਾ ਮੈਂਬਰ ਅਤੇ ਵਿਧਾਨ ਸਭਾ ਹਲਕਾ ਕਾਦੀਆ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਇਸ ਬਿਆਨ ਤੇ ਕਿਸਾਨਾਂ ਦਾ ਸਮਰਥਨ ਕਰਦੇ ਹਨ ਕਿਉਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਂਮੜ ਨੇ ਕਿਹਾ ਕਿ ਕਿ ਉਹ ਕਦੇ ਵੀ ਖੇਤੀ ਕਾਨੂੰਨ ਦੋਬਾਰਾ ਲੈਕੇ ਆ ਸਕਦੇ ਹਨ ਇਸ ਬਿਆਨ ਤੇ ਪੰਜਾਬ ਦੇ ਕਿਸਾਨਾਂ ਦਾ ਭਾਜਪਾ ਅਤੇ ਪ੍ਰਧਾਨਮੰਤਰੀ ਮੋਦੀ ਤੇ ਦਬਾਅ ਬਣਾਉਣ ਦਾ ਇਹ ਫੈਸਲਾ ਸਹੀ ਹੈ | ਇਸ ਦੇ ਨਾਲ ਹੀ ਆਪਣੇ ਹੀ ਪਾਰਟੀ ਦੇ ਸਾਂਸਦ ਰਵਨੀਤ ਬਿੱਟੂ ਵਲੋਂ ਪੰਜਾਬ ਚ ਸਰਕਾਰ ਕਾਂਗਰਸ ਦੀ ਬਣਨ ਤੇ ਨਵਜੋਤ ਸਿੰਘ ਸਿੱਧੂ ਨੂੰ ਸੁਪਰ ਸੀਐਮ ਬਣਾਉਣ ਦੇ ਬਿਆਨ ਤੇ ਟਿਪਣੀ ਕਰਦੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਮੁਖ ਮੰਤਰੀ ਤੋਂ ਵੱਡਾ ਵੀ ਕੋਈ ਅਹੁਦਾ ਹੁੰਦਾ ਹੈ ਇਸ ਬਾਰੇ ਤਾ ਰਵਨੀਤ ਬਿੱਟੂ ਹੀ ਦੱਸ ਸਕਦੇ ਹਨ ਕਿ ਸੁਪਰ ਸੀਐਮ ਕਿ ਹੈ ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮਾਲਵਾ ਖੇਤਰ ਚ ਕੱਲ ਪ੍ਰਿਯੰਕਾ ਗਾਂਧੀ ਕਾਂਗਰਸ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਲਈ ਆ ਰਹੀ ਹੈ ਅਤੇ ਰਾਹੁਲ ਗਾਂਧੀ 14 ਫਰਵਰੀ ਨੂੰ ਪਹਿਲਾ ਹੋਸ਼ਿਆਰਪੂਰ ਅਤੇ ਫਿਰ ਉਹਨਾਂ ਦੇ ਹਲਕੇ ਕਾਦੀਆਂ ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ |