Politics
ਰਾਹੁਲ ਸਾਡੇ ਤੇ ਭਾਜਪਾ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾ ਰਿਹਾ ਹੈ-ਕਪਿਲ ਸਿੱਬਲ
CWC ਬੈਠਕ ‘ਚ ਸੋਨੀਆ ਗਾਂਧੀ ਨੇ ਅੰਤਰਿਮ ਪ੍ਰਧਾਨ ਵਜੋਂ ਅਹੁਦਾ ਛੱਡਣ ਦੀ ਕੀਤੀ ਪੇਸ਼ਕਸ਼ ਦਿੱਤੀ

ਰਾਹੁਲ ਸਾਡੇ ਤੇ ਭਾਜਪਾ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾ ਰਿਹਾ ਹੈ
ਮੈਂ 30 ਸਾਲਾਂ ਦੀ ਸਿਆਸਤ ‘ਚ ਭਾਜਪਾ ਦੀ ਕਦੇ ਹਿਮਾਯਤ ਨਹੀਂ ਕੀਤੀ- ਸਿਬਲ
ਕਾਂਗਰਸ CWC ਦੀ ਮੀਟਿੰਗ ਜਾਰੀ
24 ਅਗਸਤ :ਕਾਂਗਰਸ ਪਾਰਟੀ ਦਾ ਤਾਣਾਬਾਣਾ ਉਲਝਦਾ ਨਜ਼ਰ ਆ ਰਿਹਾ ਹੈ। ਪਾਰਟੀ ਵਿੱਚ ਕਲੇਸ਼ ਵੱਧਦਾ ਜਾ ਰਿਹਾ ਹੈ, ਕਾਂਗਰਸ CWC ਦੀ ਮੀਟਿੰਗ ਜਾਰੀ ਹੋਈ। ਇਸ CWC ਬੈਠਕ ‘ਚ ਸੋਨੀਆ ਗਾਂਧੀ ਨੇ ਅੰਤਰਿਮ ਪ੍ਰਧਾਨ ਵਜੋਂ ਅਹੁਦਾ ਛੱਡਣ ਦੀ ਪੇਸ਼ਕਸ਼ ਦਿੱਤੀ ਹੈ। ਓਧਰ ਰਾਹੁਲ ਗਾਂਧੀ ਨੇ ਪਾਰਟੀ ਦੇ ਵੇਟਰਨ ਲੀਡਰਾਂ ਦੀ ਚਿੱਠੀ ਉੱਤੇ ਸਵਾਲ ਚੁੱਕੇ ਹਨ।
ਜਿਸ ਵਿੱਚ ਕਪਿਲ ਸਿੱਬਲ ਨੇ ਟਵੀਟ ਕਰਦੇ ਹੋਏ ਆਪਣਾ ਪੱਖ ਸਾਹਮਣੇ ਰੱਖਿਆ ਹੈ। ਸਿੱਬਲ ਨੇ ਕਿਹਾ ਟਵੀਟ ਕਰਦੇ ਕਿਹਾ ਕਿ ਰਾਹੁਲ ਗਾਂਧੀ ਸਾਡੇ ਉੱਤੇ ਭਾਜਪਾ ਨਾਲ ਮਿਲੀ ਭੁਗਤ ਦਾ ਇਲਜ਼ਾਮ ਲਾ ਰਿਹਾ ਹੈ। ਮੈਂ 30 ਸਾਲਾਂ ਦੀ ਸਿਆਸਤ ‘ਚ ਭਾਜਪਾ ਦੀ ਕਦੇ ਹਿਮਾਯਤ ਨਹੀਂ ਕੀਤੀ।
ਇਸਦੇ ਨਾਲ ਹੀ ਕਾਂਗਰਸ ਸੀਨੀਅਰ ਆਗੂਆਂ ਨੇ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਮੰਦਭਾਗਾ ਦੱਸਿਆ ਅਤੇ ਗੁਲਾਮ ਨਬੀ ਆਜ਼ਾਦ ਵੱਲੋਂ ਪਾਰਟੀ ਅਹੁਦੇ ਛੱਡਣ ਦੀ ਪੇਸ਼ਕਸ਼ ਕੀਤੀ।
ਫਿਰ ਕੁਝ ਸਮਾਂ ਬਾਅਦ ਕਪਿਲ ਸਿੱਬਲ ਨੇ ਆਪਣਾ ਟਵੀਟ ਡਲੀਟ ਕਰ ਦਿੱਤਾ ਅਤੇ ਅਗਲੇ ਟਵੀਟ ਵਿੱਚ ਲਿਖਿਆ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸੱਭ ਕੁਝ ਮੈਂ ਨਹੀਂ ਕਿਹਾ ,ਜਿਸਦੇ ਬਾਅਦ ਮੈਂ ਆਪਣਾ ਟਵੀਟ ਵਾਪਿਸ ਲੈ ਰਿਹਾ।
Continue Reading