Connect with us

Punjab

ਸਿਹਤ ਵਿਭਾਗ ਵੱਲੋ ਰੇਡ, ਨਾ ਖਾਣ ਯੋਗ ਖੰਡ ਬਰਾਮਦ

Published

on

27 ਜਨਵਰੀ 2024: ਜਿਲਾ ਸਿਹਤ ਅਫਸਰ ਵੱਲੋ ਹੁਸ਼ਿਆਰਪੁਰ ਵਾਸੀਆ ਨੂੰ ਵਧੀਆ ਤੇ ਮਿਆਰੀ ਖਾਣ ਯੋਗ ਵਸਤੂਆ ਮੁਹਾਈਆ ਕਰਵਾਇਆ ਜਾਣਾ ਸੁਨਿਸਚਿਤ ਬਣਾਉਣਾਂ ਮੁਹਿਮ ਨੂੰ ਅੱਜ ਉਸ ਵੇਲੇ ਵੱਡਾ ਹੁਗੰਰਾ ਮਿਲਿਆ ਜਦੋ ਗੁੜ ਬਣਾਉਂਣ ਲਈ ਵਰਤੀ ਜਾਣ ਵਾਲੀ ਘਟੀਆ ਤੇ ਸ਼ੱਕੀ ਖੰਡ ਦੀ ਇਕ ਵੱਡੀ ਖੇਪ ਪਿੰਡ ਢੱਢੇ ਫਹਿਤੇ ਸਿੰਘ ਦੁਸੜਕਾ ਨਜਦੀਕ ਲਖਵੀਰ ਸਿੰਘ ਦੇ ਘਰ ਵਿੱਚ ਬਣੀ ਦੁਕਾਨ ਤੋ ਬਰਾਮਦ ਕੀਤੀ ਗਈ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਪਿੰਡ ਵਾਲਿਆ ਦੀ ਮੱਦਤ ਨਾਲ ਅਜਾਮ ਦਿੱਤਾ । ਇਸ ਰੇਡ ਦੋਰਾਨ 320 ਬੋਰੇ ( 160 ਕਵਿੰਟਲ ) ਖੰਡ ਨਾ ਖਾਣ ਯੋਗ ਸ਼ੱਕੀ ਖੰਡ ਬਰਾਮਦ ਕਰਕੇ ਸੀਲ ਕਰ ਦਿੱਤੀ ਇਸ ਦੋਰਾਨ ਮੋਕੇ ਖੰਡ ਅਤੇ ਸੱਕਰ ਦੇ ਸੈਪਲ ਲਏ ਗਏ ਜੇਕਰ ਇਹ ਸੈਪਲ ਰਿਪੋਟ ਫੇਲ ਆਉਦੀ ਹੈ ਤੇ ਇਹ ਖੰਡ ਨਸ਼ਟ ਕਰਵਾ ਦਿੱਤੀ ਜਾਵੇਗੀ । ਇਸ ਮੋਕੇ ਥਾਣਾ ਹਰਿਆਣਾ ਦੇ ਐਸ ਐਚ ਉ ਜਸਵੰਤ ਸਿੰਘ ਵੀ ਆਪਣੀ ਟੀਮ ਨਾਲ ਹਾਜਰ ਸਨ ।

ਇਸ ਮੋਕੇ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਢੱਡੇ ਫਹਿਤੇ ਸਿੰਘ ਦੇ ਪਿੰਡ ਦੇ ਲੋਕਾ ਨੇ ਸਿਹਤ ਟੀਮ ਬੀਤੀ ਰਾਤ 8 ਵਜੇ ਦੇ ਕਰੀਬ ਇਤਲਾਹ ਦਿੱਤੀ ਕਿ ਸਾਡੇ ਪਿੰਡ ਦੇ ਲਖਵੀਰ ਸਿੰਘ ਦੇ ਘਰ ਇਕ ਵੱਡਾ ਟਰੱਕ ਖੰਡ ਦਾ ਭਰ ਕਿ ਆਇਆ ਤੇ ਉਸ ਦੇ ਘਰ ਵਿੱਚ ਬਣੀ ਦੁਕਾਨ ਤੇ ਖੰਡ ਉਤਾਰੀ ਜਾ ਰਹੀ ਹੈ ਉਸੇ ਵਕਤ ਫੂਡ ਟੀਮ ਨੂੰ ਨਾਲ ਲੈ ਕੇ ਪਹੰਚੇ ਕੇ 360 ਬੋਰੇ ਖੰਡ ਦੇ ਦੁਕਾਨ ਵਿੱਚ ਸੀਲ ਕਰ ਦਿੱਤੀ ਗਈ ਜਦੋ ਘਰ ਦੇ ਮਾਲਕ ਲਖਵੀਰ ਸਿੰਘ ਨੂੰ ਪੁਲਿਸ ਵੱਲੋ ਪੁਥ ਗਿੱਛ ਕੀਤੀ ਤਾ ਉਸ ਨੇ ਦੱਸਿਆ ਕਿ ਯੀ ਪੀ ਦੇ ਰਹਿਣ ਵਾਲੇ ਅਕਰਮ ਨਾਮ ਦੇ ਵਿਅਕਤੀ ਨੂੰ ਅਸੀ ਖੇਤਾ ਵਿੱਚ ਵੇਲਣੇ ਲਈ ਜਗਾਂ ਕਿਰਾਏ ਤੇ ਦਿੱਤੀ ਹੋਈ ਹੈ ਇਹ ਖੰਡ ਉਸ ਦੀ ਹੈ ਤੇ ਪੁਲਿਸ ਨੂੰ ਦੇਖ ਕੇ ਉਹ ਦੋੜ ਗਿਆ ਹੈ ਇਸ ਮੋਕੇ ਹਰਿਆਣਾ ਪੁਲਿਸ ਦੀ ਟੀਮ ਵੱਲੋ ਜਦੋ ਲਖਵੀਰ ਸਿੰਘ ਨੂੰ ਜੋਰ ਦੇ ਕਿਹਾ ਤੇ ਉਸ ਅਕਰਮ ਨੂੰ ਬੁਲਾ ਲਿਆ ਤੇ ਉਸ ਨੇ ਮੰਨਿਆ ਕਿ ਇਹ ਖੰਡ ਗੁੜ ਵਿੱਚ ਪਾਉਣ ਲਈ ਲੈ ਕੇ ਲਿਆਦੀ ਗਈ ਤੇ ਥੋੜੀ ਥੋੜੀ ਕਰਕੇ ਵੇਲਣੇ ਤੇ ਲੈ ਜਾਦੇ ਹਾ ਇਸ ਮੋਕੇ ਖੰਡ ਦੇ ਗਡਾਉਨ ਵਿੱਚ ਸਫੋਲੈਟ ਨਾ ਦਾ ਪਾਉਡਰ ਤੇ ਵੱਡੀ ਪੱਧਰ ਤੇ ਰੰਗ ਵੀ ਮਿਲਇਆ ਹੈ । । ਇਸ ਮੋਕੇ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਹੁਣ ਤੇ ਗੰਨੇ ਵਿੱਚ ਪੂਰੀ ਮਿਠਾਸ ਹੈ ਤੇ ਜਨਵਰੀ ਮਹੀਨਾ ਖਤਮ ਹੋ ਰਿਹਾ ਹੈ ਤੇ ਇਹ ਪ੍ਰਵਾਸੀ ਲੋਕ ਫਿਰ ਵੀ ਗੁੜ ਵਿੱਚ ਖੰਡ ਪਾ ਕੇ ਬਣਾਈ ਜਾਦੇ ਹਨ ਤੇ ਲੋਕਾ ਨੂੰ ਘਟੀਆ ਰੰਗ ਪਾ ਕੇ ਗੁੜ ਨੂੰ ਜਹਿਰ ਦੇ ਰੂਪ ਵਿੱਚ ਵੇਚ ਰਹੇ ਹਨ । ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਗੁੜ ਲੈਣ ਵੇਲੇ ਚੰਗੀ ਤਰਾ ਦੇਖ ਕੇ ਲੈਣ ।