Connect with us

National

ਦਿੱਲੀ, ਉੱਤਰਾਖੰਡ-ਹਿਮਾਚਲ ਸਮੇਤ ਕਈ ਰਾਜਾਂ ‘ਚ ਮੀਂਹ ਦਾ ਅਲਰਟ

Published

on

RAIN ALERT: ਆਈਐਮਡੀ ਨੇ ਦਿੱਲੀ-ਸਫਦਰਜੰਗ ਦੇ ਮੌਸਮ ਬਾਰੇ ਇੱਕ ਹਫ਼ਤੇ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਅਨੁਸਾਰ ਦੋ ਦਿਨ ਆਮ ਤੌਰ ‘ਤੇ ਬੱਦਲ ਛਾਏ ਰਹਿਣਗੇ। ਹਵਾ ਦੇ ਨਾਲ-ਨਾਲ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। 15 ਅਪ੍ਰੈਲ ਨੂੰ ਮੀਂਹ ਜਾਂ ਬੂੰਦਾਬਾਂਦੀ ਨਾਲ ਬੱਦਲ ਛਾਏ ਰਹਿਣਗੇ। ਇਸ ਤੋਂ ਇਲਾਵਾ 16 ਅਪ੍ਰੈਲ ਤੋਂ 18 ਅਪ੍ਰੈਲ ਤੱਕ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

IMD ਨੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ NCR ਵਿੱਚ ਮੌਸਮ ਦੇ ਸਬੰਧ ਵਿੱਚ ਇੱਕ ਹਫ਼ਤੇ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਅਨੁਸਾਰ ਅੱਜ ਅਤੇ ਕੱਲ੍ਹ ਦੋ ਦਿਨ ਆਮ ਤੌਰ ‘ਤੇ ਬੱਦਲ ਛਾਏ ਰਹਿਣਗੇ। ਇਸ ਦੇ ਨਾਲ ਹੀ ਹਵਾ ਦੇ ਨਾਲ-ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

15 ਅਪ੍ਰੈਲ ਨੂੰ ਮੀਂਹ/ਬੂੰਦਾ-ਬੂੰਦ ਦੀ ਸੰਭਾਵਨਾ ਦੇ ਨਾਲ ਬੱਦਲ ਛਾਏ ਰਹਿਣਗੇ। ਇਨ੍ਹਾਂ ਤਿੰਨ ਦਿਨਾਂ ‘ਚ ਤਾਪਮਾਨ ‘ਚ ਗਿਰਾਵਟ ਆਵੇਗੀ। ਬੀਤੇ ਦਿਨ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 39.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 21.7 ਡਿਗਰੀ ਸੈਲਸੀਅਸ ਰਿਹਾ|

ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਦੀ ਸਰਗਰਮੀ ਕਾਰਨ ਕਸ਼ਮੀਰ ਘਾਟੀ ਵਿੱਚ 20 ਅਪ੍ਰੈਲ ਤੱਕ ਮੌਸਮ ਦਾ ਪੈਟਰਨ ਬਦਲਿਆ ਰਹੇਗਾ। ਸ਼ਨੀਵਾਰ ਅਤੇ ਐਤਵਾਰ ਨੂੰ ਉਪਰਲੇ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਹੇਠਲੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜੰਮੂ ‘ਚ ਵੀ ਬੀਤੇ ਦਿਨ ਆਸਮਾਨ ‘ਚ ਬੱਦਲ ਛਾਏ ਰਹੇ। 15 ਤੋਂ 20 ਅਪ੍ਰੈਲ ਤੱਕ ਹੇਠਲੇ ਇਲਾਕਿਆਂ ‘ਚ ਆਸਮਾਨ ਬੱਦਲਾਂ ਨਾਲ ਢੱਕਿਆ ਰਹਿ ਸਕਦਾ ਹੈ ਅਤੇ ਉਪਰਲੇ ਇਲਾਕਿਆਂ ‘ਚ ਰੁਕ-ਰੁਕ ਕੇ ਮੀਂਹ ਪਵੇਗਾ|