Connect with us

Punjab

ਪੰਜਾਬ ਭਰ ‘ਚ ਲਗਾਤਾਰ ਬਰਸਾਤ

Published

on

ਪੰਜਾਬ ਭਰ ‘ਚ ਲਗਾਤਾਰ ਬਰਸਾਤ ਹੋ ਰਹੀ ਹੈ। ਸਿਰਫ ਪੰਜਾਬ ‘ਚ ਹੀ ਨਹੀਂ ਮੋਹਾਲੀ ਚੰਡੀਗੜ੍ਹ ‘ਚ ਖੂਬ ਮੀਂਹ ਪੈ ਰਿਹਾ ਹੈ। ਜਿਸ ਨਾਲ ਮੌਸਮ ‘ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ। ਸਵੇਰੇ ਸ਼ਾਮ ਠੰਡੀਆਂ ਹਵਾਵਾਂ ਚਲ ਰਹੀਆਂ ਹਨ। ਜਿਸ ਨਾਲ ਲੋਕਾਂ ਨੂੰ ਸਫ਼ਰ ਕਰਨ ‘ਚ ਗਰਮੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਇਹ ਬਾਰਿਸ਼ 3 ਅਗਸਤ ਤੱਕ ਪੈਣ ਦੀ ਸੰਭਾਵਨਾ ਹੈ। ਬੀਤੀ ਰਾਤ ਚੰਡੀਗੜ੍ਹ ‘ਚ ਭਾਰੀ ਮੀਂਹ ਤੇ ਠੰਡੀਆਂ ਹਵਾਵਾਂ ਚੱਲੀਆਂ। ਚੰਡੀਗੜ੍ਹ ‘ਚ ਕੇਂਦਰ ਨੇ 2 ਅਗਸਤ ਨੂੰ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ

ਪੰਜਾਬ ਦੇ ਨਾਲ ਨਾਲ ਭਾਰਤ ਮੌਸਮ ਵਿਭਾਗ (IMD) ਨੇ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਅਤੇ ਮੇਘਾਲਿਆ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਬਿਹਾਰ, ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਉਪ-ਹਿਮਾਲਿਆ ਪੱਛਮੀ ਬੰਗਾਲ ਅਤੇ ਸਿੱਕਮ ਅਤੇ ਉਤਰਾਖੰਡ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਭਾਰੀ ਬਾਰਿਸ਼ ਦੀ ਉਮੀਦ ਹੈ।