Connect with us

Uncategorized

ਅਸਮ ‘ਚ ਮੀਂਹ ਨੇ ਮਚਾਈ ਤਬਾਹੀ, 46 ਲੋਕਾਂ ਦੀ ਮੌਤ

Published

on

ASSAM FLOOD : ਭਾਰੀ ਬਾਰਿਸ਼ ਨੇ ਅਸਮ ‘ਚ ਤਬਾਹੀ ਮਚਾ ਦਿੱਤੀ ਹੈ। ਅਸਮ ਵਿੱਚ ਹੜ੍ਹ ਦੇ ਪਾਣੀ ਨੇ ਹੁਣ ਤੱਕ 46 ਲੋਕਾਂ ਦੀ ਜਾਨ ਲੈ ਲਈ ਹੈ। ਸੂਬੇ ‘ਚ ਬੁੱਧਵਾਰ ਨੂੰ ਹੜ੍ਹ ਦੇ ਪਾਣੀ ‘ਚ ਡੁੱਬਣ ਕਾਰਨ ਅੱਠ ਹੋਰ ਲੋਕਾਂ ਦੀ ਮੌਤ ਹੋ ਗਈ। ਅਰੁਣਾਚਲ ਪ੍ਰਦੇਸ਼ ਵਿੱਚ ਵੀ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ 60,000 ਤੋਂ ਵੱਧ ਲੋਕ ਪ੍ਰਭਾਵਿਤ ਹਨ।

ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 515 ਰਾਹਤ ਕੈਂਪ ਅਤੇ ਵੰਡ ਕੇਂਦਰ ਬਣਾਏ ਹਨ, ਜਿੱਥੇ ਲਗਭਗ 3.86 ਲੱਖ ਲੋਕ ਪਨਾਹ ਲੈ ਰਹੇ ਹਨ। ਹੜ੍ਹ ਦਾ ਪਾਣੀ ਘਰਾਂ ਵਿਚ ਦਾਖਲ ਹੋਣ ਤੋਂ ਬਾਅਦ ਬਹੁਤ ਸਾਰੇ ਹੜ੍ਹ ਪ੍ਰਭਾਵਿਤ ਲੋਕ ਸੁਰੱਖਿਅਤ ਥਾਵਾਂ, ਉੱਚੀਆਂ ਥਾਵਾਂ, ਸਕੂਲ ਦੀਆਂ ਇਮਾਰਤਾਂ, ਸੜਕਾਂ ਅਤੇ ਪੁਲਾਂ ‘ਤੇ ਸ਼ਰਨ ਲੈ ਰਹੇ ਹਨ। ਇਸ ਦੌਰਾਨ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ 11 ਜਾਨਵਰ ਹੜ੍ਹ ਦੇ ਪਾਣੀ ਵਿੱਚ ਡੁੱਬ ਗਏ ਹਨ, ਜਦੋਂ ਕਿ 65 ਹੋਰ ਜਾਨਵਰਾਂ ਨੂੰ ਬਚਾ ਲਿਆ ਗਿਆ ਹੈ।

ਇਸ ਦੌਰਾਨ, ਸਥਾਨਕ ਪ੍ਰਸ਼ਾਸਨ, ਸੈਨਾ, ਅਰਧ ਸੈਨਿਕ ਬਲਾਂ ਅਤੇ ਐਸਡੀਆਰਐਫ ਦੀਆਂ ਬਚਾਅ ਟੀਮਾਂ ਕਈ ਥਾਵਾਂ ‘ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ | ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 10754.98 ਕੁਇੰਟਲ ਚੌਲ, 1958.89 ਕੁਇੰਟਲ ਦਾਲਾਂ, 554.91 ਕੁਇੰਟਲ ਨਮਕ ਅਤੇ 23061.44 ਲੀਟਰ ਸਰ੍ਹੋਂ ਦਾ ਤੇਲ ਵੰਡਿਆ ਅਤੇ ਪਸ਼ੂਆਂ ਨੂੰ ਚਾਰਾ ਵੀ ਦਿੱਤਾ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ 11,20,165 ਜਾਨਵਰ ਵੀ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਹੜ੍ਹ ਦੇ ਪਾਣੀ ਕਾਰਨ 100 ਸੜਕਾਂ, 14 ਪੁਲਾਂ ਨੂੰ ਨੁਕਸਾਨ ਹੋਇਆ ।