Connect with us

Punjab

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਵਿਧਾਨ ਸਭਾ ਚੋਣ ਲੜਨ ਦਾ ਕੀਤਾ ਐਲਾਨ

Published

on

Partap Singh Bajwa.jpg1

ਬਟਾਲਾ : ਅੱਜ ਬਟਾਲਾ ਵਿਖੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਐਮਐਲਏ ਫਤਿਹਜੰਗ ਸਿੰਘ ਬਾਜਵਾ ਨੇ ਬਟਾਲਾ ਚ ਦੋ ਵੱਖ ਵੱਖ ਸਮਾਗਮਾਂ ਚ ਸ਼ਿਰਕਤ ਕੀਤੀ  ਅੱਜ ਬਟਾਲਾ ਵਿਖੇ ਨਵਨਿਯੁਕਤ ਇਮਪਰੋਵਮੈਂਟ ਟਰੱਸਟ ਦੇ ਚੇਅਰਮੈਨ ਪਵਨ ਕੁਮਾਰ ਪੰਮਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਿੰਦਰ ਸਿੰਘ ਨੂੰ ਦੋਵੇ ਨੇਤਾ ਅਹੁਦਿਆਂ ਤੇ ਰਸਮੀ ਤੌਰ ਤੇ ਜੋਇਨ ਕਰਵਾਇਆ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜਸਬੀਰ ਸਿੰਘ ਡਿਪਾ, ਗੁਰਜੀਤ ਸਿੰਘ ਔਜਲਾ ਅਤੇ ਹੋਰਨਾਂ ਕਾਂਗਰਸ ਦੇ ਐਮਐਲਏ ਅਤੇ ਨੇਤਾ ਪਹੁਚੇ।

ਇਹਨਾਂ ਸਮਾਗਮਾਂ ਚ ਹਿਸਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਰਾਜ ਸਭਾ ਅਪ੍ਰੈਲ 2022 ਚ ਖਤਮ ਹੀ ਰਹੀ ਹੈ ਅਤੇ ਜਦਕਿ ਪੰਜਾਬ ਚ ਵਿਧਾਨ ਸਭਾ ਚੋਣਾਂ ਵੀ 2022 ਚ ਹਨ ਅਤੇ ਉਹ ਇਸ ਵਾਰ ਪੰਜਾਬ ਚ ਵਿਧਾਨ ਸਭਾ ਦੀ ਚੋਣ ਲੜਾਂਗੇ ਅਤੇ ਉਹ ਪੰਜਾਬ ਦੀ ਰਾਜਨੀਤੀ ਚ ਵਾਪਸੀ ਕਰਦੇ ਹੋਏ ਗੁਰਦਾਸਪੁਰ ਚ ਘਰ ਵਾਪਸੀ ਕਰ ਰਹੇ ਹਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕੇ ਹਨ ਜਿਥੋਂ ਵੀ ਹਾਈ ਕਮਾਂਡ ਉਹਨਾਂ ਨੂੰ ਇਹਨਾਂ 9 ਹਲਕਿਆਂ ਚ ਚੋਣ ਲੜਨ ਲਈ ਮੌਕਾ ਦੇਵੇਗੀ ਉਹ ਚੋਣ ਮੈਦਾਨ ਚ ਉਤਰਨਗੇ।

ਇਸ ਦੇ ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਚ ਕਾਂਗਰਸ 2022 ਚ ਵੀ ਮੁਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਚ ਹੀ ਚੋਣ ਲੜੀ ਜਾਵੇਗੀ ਅਤੇ ਮੁਖ ਮੰਤਰੀ ਅਮਰਿੰਦਰ ਸਿੰਘ ਹੀ ਹੋਣਗੇ। ਇਸ ਦੇ ਨਾਲ ਹੀ ਹਰਿਆਣਾ ਪੁਲਿਸ ਵਲੋਂ ਬੀਤੇ ਦਿਨੀ ਕਿਸਾਨਾਂ ਤੇ ਕੀਤੇ ਲਾਠੀਚਾਰਜ ਲਈ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ ਤੇ ਮੁਖ ਮੰਤਰੀ ਹਰਿਆਣਾ ਨੂੰ ਜਿੰਮੇਵਾਰ ਠਹਿਰਿਆ ਅਤੇ ਇਸ ਦੇ ਨਾਲ ਹੀ ਮੰਗ ਕੀਤੀ ਕਿ ਜਿਹੜੇ ਅਧਕਾਰੀ ਨੇ ਕਿਸਾਨਾਂ ਤੇ ਲਾਠੀਚਾਰਜ ਕਰਨ ਦੇ ਹੁਕਮ ਦਿਤੇ ਸਨ ਉਸ ਖਿਲਾਫ 302 ਆਈਪੀਸੀ ਤਹਿਤ ਮਾਮਲਾ ਦਰਜ ਹੋਵੇ ।

ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਪਾਰਟੀ ਦੀ ਅੰਦੂਰਨੀ ਲੜਾਈ ਲਈ ਕਿਹਾ ਕਿ ਹਰ ਰਾਜਨੀਤਿਕ ਪਾਰਟੀ ਚ ਅੰਦੂਰਨੀ ਕਲੇਸ਼ ਹੈ ਉਸ ਨਾਲ ਕੋਈ ਖਾਸ ਫਰਕ ਨਹੀਂ ਪੈ ਰਿਹਾ ਕੁਝ ਦੇਰ ਤਕ ਇੱਹ ਸਭ ਸਹੀ ਹੋਵੇਗਾ ।