Amritsar
ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਪਹੰਚੇ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਵਧੀਆ ਉਪਰਾਲਾ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਹਨ
SYL ਲਈ ਸਾਡੇ ਕੋਲ ਦੇਣ ਲਈ ਪਾਣੀ ਨਹੀਂ ਹੈ
ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈਗਾ ਧਰਤੀ ਹੇਠਲਾ ਪਾਣੀ ਪਹਿਲਾ ਹੀ ਬਹੁਤ ਘੱਟ ਗਿਆ
ਜਿਸ ਘਰ ਪਾਣੀ ਨਹੀਂ ਹੈ ਕਿਸੇ ਨੂੰ ਕਿਵੇਂ ਦਈਏ
ਉਹਨਾਂ ਨੇ ਕਿਹਾ ਕਿ ਸਕੂਲਾਂ ਦੇ ਬੱਚੇ ਵੀ ਵੱਡੀ ਗਿਣਤੀ ਵਿੱਚ ਅਰਦਾਸ ਪ੍ਰੋਗਰਾਮ ਵਿੱਚ ਪੁੱਜੇ ਹਨ।
ਕਿਹਾ ਪੰਜਾਬ ਦੀ ਧਰਤੀ ਪ੍ਰਦੂਸ਼ਣ ਮੁਕਤ ਹੋਵੇ ਭਰਸ਼ਟਾਚਾਰ ਮੁਕਤ ਹੋਵੇ ਤੇ ਨਸ਼ਾ ਮੁਕਤ ਹੋਵੇ ਜਿਹੜੀ ਨੌਜਵਾਨ ਪੀੜੀ ਹੈ ਉਹ ਤਰੱਕੀਆਂ ਕਰੇ
ਉਹਨਾਂ ਨੇ ਕਿਹਾ ਕਿ ਜਿਹੜਾ ਨਸ਼ੇ ਦਾ ਕੋੜ ਹੈ ਉਸ ਤੋਂ ਸਾਡੀ ਨੌਜਵਾਨ ਪੀੜੀ ਹੈ ਆਉਣ ਵਾਲੀ ਪੀੜੀ ਤੋਂ ਸੁਚੇਤ ਹੋਵੇ
ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੇ ਬੱਚੇ ਖੇਡਾਂ ਦੇ ਵਿੱਚ ਲੱਗ ਜਾਂਦੇ ਹਨ ਉਹਨਾਂ ਦੀ ਉਸ ਵਿੱਚ ਰੁਚੀ ਬਣ ਜਾਂਦੀ ਹੈ। ਉਹ ਆਪਣਾ ਸਰੀਰ ਵੀ ਸੰਭਾਲ ਕੇ ਰੱਖਦੇ ਹਨ।
ਉਹਨਾਂ ਕਿਹਾ ਕਿ ਨਸ਼ਾ ਇੱਕ ਕੋਹੜ ਹੈ ਜਿਹੜਾ ਇਸ ਵਿੱਚ ਫਸ ਜਾਂਦਾ ਹੈ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਪਰਿਵਾਰ ਰੁਲ ਜਾਂਦੇ ਹਨ
ਕਿਹਾ ਇਹ ਨਸ਼ਾ ਬਿਮਾਰੀ ਬਹੁਤ ਸਾਰੀ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਨਸ਼ੇ ਤੋਂ ਦੂਰ ਰਹਿਣਾ ਹੀ ਚੰਗਾ ਹੈ ਤਾਂ ਹੀ ਸਾਡਾ ਨਿਰੋਇਆ ਪੰਜਾਬ ਤੇ ਰੰਗਲਾ ਪੰਜਾਬ ਤੇ ਨਸ਼ਾ ਮੁਕਤ ਸਿਰਫ ਭਰਿਸ਼ਟਾਚਾਰ ਮੁਕਤ ਪੰਜਾਬ ਹੋਵੇਗਾ।
ਅੰਮ੍ਰਿਤਸਰ 18ਅਕਤੂਬਰ 2023: ਸੰਤ ਸੀਚੇਵਾਲ ਨੇ ਕਿਹਾ ਕਿ ਬਹੁਤ ਚੀਜ਼ਾਂ ਦੀ ਘਾਟ ਹੈ ਖੇਡਾਂ ਵਤਨ ਪੰਜਾਬ ਦੀਆਂ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਜਿਸ ਵਿੱਚ ਨੌਜਵਾਨ ਕਾਫੀ ਰੁਚੀ ਲੈ ਰਹੇ ਹਨ। ਪਰ ਸਰਕਾਰ ਨੂੰ ਗਰਾਊਂਡਾਂ ਵੀ ਬਣਾਉਣੀਆਂ ਚਾਹੀਦੀਆਂ ਹਨ ਜਿਸ ਵਿੱਚ ਬੱਚੇ ਖੇਡਾਂ ਖੇਡ ਸਕਣ
ਉਹਨਾਂ ਕਿਹਾ ਕਿ ਇਸ ਵਾਰ ਭਾਰਤ ਦੇ ਵਿੱਚ ਸਭ ਤੋਂ ਵੱਧ ਪੰਜਾਬ ਦੇ ਖਿਡਾਰੀਆਂ ਨੇ ਤਗਮੇ ਹਾਸਿਲ ਕੀਤੇ ਹਨ ਇਹਨਾਂ ਵੱਲ ਹੋਰ ਧਿਆਨ ਦੀ ਤੇ ਹੋਰ ਸਹੂਲਤਾਂ ਦੇਣ ਦੀ ਲੋੜ ਹੈ। ਸਰਕਾਰ ਵੱਲੋਂ ਇਹਨਾਂ ਨੂੰ ਅਨਾਉਂਸ ਵੀ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਵੱਧ ਇਨਾਮ ਰਾਸ਼ੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। ਤਾਂ ਕਿ ਇਹਨਾਂ ਦੀ ਹੌਸਲਾ ਵਜਾਈ ਹੋ ਸਕੇ
ਉਹਨਾਂ ਕਿਹਾ ਪੰਜਾਬ ਕੋਲ ਇਸ ਸਮੇਂ ਪਾਣੀ ਨਹੀਂ ਹੈ ਅਸੀਂ ਬਾਹਰ ਵਾਲੇ ਪਾਣੀ ਦੇ ਵੱਲ ਵੇਖ ਰਹੇ ਹਾਂ ਸਭ ਤੋਂ ਜਿਆਦਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਹੈ। ਉਣਾ ਕਿਹਾ 8:70 ਪਾਣੀ ਰਾਜਸਥਾਨ ਨੂੰ ਜਾ ਰਿਹਾ ਹੈ
ਪੰਜਾਬ ਦੇ ਕੌਲ 4:22 ਐਮ ਐਮ ਪਾਣੀ ਹੈ ਉਣਾ ਕਿਹਾ ਕਿ ਸੈਂਟਰਲ ਵਾਟਰ ਬੋਰਡ ਕਹਿ ਰਿਹਾ ਜੇਕਰ ਪੰਜਾਬ ਦੇ ਪਾਣੀ ਵੱਲ ਧਿਆਨ ਨਾ ਦਿੱਤਾ ਕਿ ਆਉਣ ਵਾਲੇ ਸਮੇਂ ਚ 39 ਹਜਾਰ ਫੁੱਟ ਪਾਣੀ ਹੇਠਾਂ ਚਲਾ ਜਾਏਗਾ।
ਉਹਨਾਂ ਵੱਲੋਂ ਬਹੁਤ ਵੱਡੀ ਭਵਿੱਖਵਾਨੀ ਕੀਤੀ ਗਈ ਹੈ। ਸਾਨੂੰ ਪਾਣੀ ਨੂੰ ਬਚਾਉਣ ਦੀ ਲੋੜ ਹੈ ਜਿਹਦੇ ਘਰ ਵਿੱਚ ਪਾਣੀ ਨਹੀਂ ਉਹ ਕਿਸੇ ਨੂੰ ਪਾਣੀ ਕਿਸ ਤਰ੍ਹਾਂ ਦੇ ਸਕਦਾ ਹੈ
ਉਹਨਾਂ ਕਿਹਾ ਕਿ ਨਾ ਡੇਰਾ ਬਾਬਾ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਬਹੁਤ ਵਧੀਆ ਕਾਰ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਜਿਹੜੇ ਦਰਖਤ ਲਗਾਏ ਜਾ ਰਹੇ ਹਨ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਨਾਲ ਪਾਣੀ ਦੀ ਘਾਟ ਵੀ ਪੂਰੀ ਹੋਵੇਗੀ। ਉਹਨਾਂ ਕਿਹਾ ਕਿ ਸਾਨੂੰ ਆਲੇ ਦੁਆਲੇ ਦੀ ਸਫਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਸਾਡਾ ਵਾਤਾਵਰਨ ਸਾਫ ਹੋਏਗਾ ਤਾਂ ਹੀ ਅਸੀਂ ਚੰਗੀ ਜ਼ਿੰਦਗੀ ਜੀ ਸਕਦੇ ਹਾਂ
ਇਸ ਮੌਕੇ ਡੇਰਾ ਬਾਬਾ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਕਿ ਅੱਜ ਜਿਹੜਾ ਅਰਦਾਸ ਦਾ ਵਿਸ਼ਾ ਹੈ ਸਰਬਤ ਦੇ ਭਲੇ ਦੀ ਅਰਦਾਸ ਹੈ। ਤੁਹਾਡੇ ਬੋਰੇ ਉਹਨਾਂ ਕਿਹਾ ਜਿਹੜੇ ਸਰਬਤ ਦੇ ਭਲੇ ਦੇ ਦਾਸ ਹ ਬਹੁਤ ਪੁਰਾਣੀ ਹੈ ਜਦੋਂ ਤੋ ਸਿੱਖ ਧਰਮ ਦੀ ਮਰਿਆਦਾ ਚੱਲੀ ਆ ਰਹੀ ਹੈ ਉਹਦੇ ਤੋਂ ਹੀ ਇਹ ਸ਼ੁਰੂ ਹੋਈ ਹੈ ਉਹਨਾਂ ਕਿਹਾ ਕਿ ਅਰਦਾਸ ਦੀ ਸਮਾਪਤੀ ਇਸ ਸਭ ਤੋਂ ਸ਼ੁਰੂ ਹੁੰਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਸਾਡੇ ਸ਼ਹਿਰ ਦੇ ਅਧਿਕਾਰੀ ਹਨ ਉਹਨਾਂ ਵੱਲੋਂ ਵੀ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਚੰਗੇ ਕੰਮ ਦੀ ਸਲਾਗਾ ਕਰਨੀ ਚਾਹੀਦੀ ਹੈ।
ਚੰਗੇ ਕੰਮ ਜਿਹੜੇ ਹਨ ਸਾਰਿਆਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਮਾਜ ਵਿੱਚ ਕਰਨੇ ਚਾਹੀਦੇ ਹਨ।
ਬਾਬਾ ਭੂਰੀ ਵਾਲਿਆਂ ਨੇ ਕਿਹਾ ਕਿ ਸਾਡੀ ਡਿਊਟੀ ਅਕਾਲ ਪੁਰਖ ਨੇ ਲਗਾਈ ਹੈ ਜਿਸ ਤਰ੍ਹਾਂ ਵਾਹਿਗੁਰੂ ਚਾਹੇਗਾ ਉਸ ਤਰ੍ਹਾਂ ਸੰਗਤਾਂ ਰਾਹੀਂ ਅਸੀਂ ਇਹ ਕੰਮ ਕਰੀ ਜਾਵਾਂਗੇ
ਉਹਨਾਂ ਕਿਹਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਸੰਪਰਦਾਈ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਬੂਟੇ ਲਗਾਉਣ ਦਾ ਕਾਰਜ ਹੈ ਸਿਰੇ ਸ਼ਾਮ ਜੋ ਲੋਕ ਸੈਰ ਕਰਨ ਆਉਂਦੇ ਹਨ ਉਸ ਦੇ ਲਈ ਲਗਾਏ ਜਾ ਰਹੇ ਹਨ ਉਹਨਾਂ ਕਿਹਾ ਪੰਜ ਕਿਲੋ ਲੰਬਾ ਟਰੈਕ ਹੈ ਚਾਟੀ ਨਹਿਰ ਦੇ ਨਾਲ ਨਾਲ ਸੁਲਤਾਨਵਿੰਡ ਨਹਿਰ ਦੇ ਨਾਲ ਨਾਲ ਜਿੱਥੇ ਸਵੇਰ ਸਨ ਸੰਗਤਾਂ ਸੈਰ ਦੇ ਲਈ ਤਿਆਰ ਕਰਦੀਆਂ ਹਨ ਉੱਥੇ ਇਹ ਪੌਦੇ ਲਗਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਜਿਹੜਾ ਅੱਜ ਕੰਮ ਹੋਣ ਜਾ ਰਿਹਾ ਉਹ ਵੀ ਬਹੁਤ ਵਧੀਆ ਕੰਮ ਅਸੀਂ ਅਰਦਾਸ ਕਰਦੇ ਹਾਂ ਅਜਿਹੇ ਕੰਮ ਹੋਣੇ ਚਾਹੀਦੇ ਹਨ।