Uncategorized
ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਵੈਕਸਿਨ ਲਗਾਉਣ ਤੇ ਬਾੱਲੀਵੁੱਡ ਡਾਇਰੈਕਟਰ ਤੋਂ ਮਿਲੀਆਂ ਇਹ ਜਵਾਬ

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਜਦ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਦੀ ਮੰਗ ਕੀਤੀ ਤਾਂ ਇਸ ਤੇ ਆਈਆਂ ਅਲਗ ਅਲਗ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਜਿਸ ਤਰ੍ਹਾਂ ਸਾਰੇ ਇਸ ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਉਸੇ ਤਰ੍ਹਾਂ ਹੀ ਬਾੱਲੀਵੁੱਡ ਦੇ ਜਾਣੇ ਮਾਣੇ ਡਾਇਰੈਕਟਰ ਅਸ਼ੋਕ ਪੰਡਿਤ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਮੰਗ ‘ਤੇ ਇਹ ਟਵੀਟ ਕੀਤਾ ਕਿ- ‘ਹਲਵਾ ਹੈ ਕਿਯਾ ਕਿ ਤੁਮਕੋ ਉਧਰ ਹੀ ਭੇਜ ਦੇਂ।’ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਇਕ ਸੰਬੋਧਨ ਦੌਰਾਨ ਮੰਗ ਕੀਤੀ ਸੀ ਕਿ ਅੰਦੋਲਨ ਸਥਾਨ ‘ਤੇ ਕਿਸਾਨਾਂ ਦਾ ਟੀਕਾਰਨ ਕੀਤਾ ਜਾਵੇ।
ਅੰਦੋਲਨ ਦੌਰਾਨ ਉੱਥੇ ਕੋਰੋਨਾ
ਵਾਇਰਸ ਦੇ ਖ਼ਤਰੇ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਜ਼ਾਹਰ ਹੈ ਇਨ੍ਹਾਂ ‘ਚ ਕੋਰੋਨਾ
ਦੇ ਮਾਮਲੇ ਵਧਦੇ ਜਾ ਰਹੇ ਹਨ ਤਾਂ ਉਨ੍ਹਾਂ ਦੀਆਂ ਗਾਇਡਲਾਇਨਜ਼ ਨੂੰ ਫੋਲੋ ਕੀਤਾ ਜਾਵੇ। ਇਸ ਲਈ ਜੋ
ਵੀ ਪ੍ਰਦਰਸ਼ਨਕਾਰੀ ਹਨ ਉਨ੍ਹਾਂ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ। ਤਾਂ ਕਿ ਅੰਦੋਲਨ ‘ਚ ਬੈਠੇ
ਪ੍ਰਦਰਸ਼ਕਾਰੀ ਕੋਰੋਨਾ ਤੋਂ ਦੂਰ ਰਹਿ ਸਕਣ। ਉਥੇਂ ਸਭ ਅੰਦੋਲਨਕਾਰੀ ਸਰੀਰਕ ਦੂਰੀ ਦਾ ਪਾਲਣ ਕਰ ਰਹੇ
ਹਨ। ਧਰਨੇ ਵਾਲੀ ਥਾਂ ਤੇ ਆਉਣ ਵਾਲੇ ਸਾਰੇ ਕਿਸਾਨਾਂ ਨੂੰ ਵੈਕਸੀਨ ਲੱਗਣੀ ਚਾਹੀਦੀ ਹੈ ਤੇ ਮੈਂ ਵੀ
ਵੈਕਸੀਨ ਲਗਵਾਉਂਗਾ। ਅਜਿਹਾ ਕਰਨ ਨਾਲ ਅਸੀਂ ਅੰਦੋਲਨ ਨੂੰ ਖ਼ਤਮ ਨਹੀਂ ਹੋਣ ਦੇਵਾਂਗੇ। ਤੇ ਅੰਦੋਲਨ
ਲੰਬਾ ਚੱਲੇਗਾ। ਕੁੰਡਲੀ ਬਾਰਡਰ ’ਤੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਮੁਖੀਆ
ਸੀਐੱਮ ਮਨੋਹਰ ਲਾਲ ਖੱਟਰ ਦੇ ਔਡਰ ਅਨੁਸਾਰ ਕੈਂਪ ਲਾ ਕੇ ਲਗਾਤਾਰ ਕੋਰੋਨਾ ਵੈਕਸੀਨ ਲਾਈ ਜਾ ਰਹੀ
ਹੈ।