Connect with us

Haryana

ਪੈਰੋਲ ‘ਤੇ ਰਿਹਾਅ ਹੋਏ ਰਾਮ ਰਹੀਮ ਨੇ ਤਲਵਾਰ ਨਾਲ ਕੱਟਿਆ ਕੇਕ, 5 ਘੰਟੇ ਕੀਤਾ ਆਨਲਾਈਨ ਸਤਿਸੰਗ

Published

on

ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਪੈਰੋਲ ‘ਤੇ ਬਾਹਰ ਆਉਂਦੇ ਹੀ ਸੁਰਖੀਆਂ ‘ਚ ਆਉਣ ਲੱਗਾ ਹੈ। ਰਾਮ ਰਹੀਮ ਨੇ ਸੋਮਵਾਰ ਨੂੰ ਤਲਵਾਰ ਨਾਲ ਕੇਕ ਕੱਟਿਆ। ਮੌਕਾ ਸੀ ਡੇਰੇ ਦੇ ਦੂਜੇ ਸੰਤ ਸ਼ਾਹ ਸਤਨਾਮ ਦੇ ਜਨਮ ਦਿਨ ਦਾ। ਰਾਮ ਰਹੀਮ ਨੇ ਆਪਣੀ ਗੱਦੀ ਉਸ ਨੂੰ ਸੌਂਪ ਦਿੱਤੀ ਸੀ। ਕੇਕ ਕੱਟਣ ਦੀ ਵੀਡੀਓ ਬਾਗਪਤ ਸਥਿਤ ਬਰਨਾਵਾ ਡੇਰੇ ਦੀ ਹੈ। ਇਹ ਵੀਡੀਓ ਵਾਇਰਲ ਹੋ ਗਿਆ ਹੈ।

ਕਿਹਾ- 5 ਸਾਲ ਬਾਅਦ ਇਸ ਤਰ੍ਹਾਂ ਮਨਾਉਣ ਦਾ ਮੌਕਾ ਮਿਲਿਆ
ਜੋ ਵੀਡੀਓ ਸਾਹਮਣੇ ਆਇਆ ਹੈ। ਰਾਮ ਰਹੀਮ ਇਸ ‘ਚ ਕਹਿ ਰਿਹਾ ਹੈ ਕਿ 5 ਸਾਲ ਬਾਅਦ ਇਸ ਤਰ੍ਹਾਂ ਮਨਾਉਣ ਦਾ ਮੌਕਾ ਮਿਲਿਆ। ਮੈਨੂੰ ਘੱਟੋ-ਘੱਟ 5 ਕੇਕ ਕੱਟਣ ਦੀ ਲੋੜ ਹੈ। ਇਹ ਪਹਿਲਾ ਕੇਕ ਹੈ।

ਰਾਮ ਰਹੀਮ ਦਾ ਡਰਾਮਾ ਸ਼ੁਰੂ : ਸਵਾਤੀ ਮਾਲੀਵਾਲ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, ‘ਬਲਾਤਕਾਰੀ ਅਤੇ ਖੂਨੀ ਪਾਖੰਡੀ ਰਾਮ ਰਹੀਮ ਦਾ ਤਮਾਸ਼ਾ ਫਿਰ ਸ਼ੁਰੂ, ਹਰਿਆਣਾ ਦੇ ਮੁੱਖ ਮੰਤਰੀ ਦੇ ਓਐਸਡੀ ਅਤੇ ਰਾਜ ਸਭਾ ਮੈਂਬਰ ਨਕਲੀ ਬਾਬੇ ਦੇ ਦਰਬਾਰ ਵਿੱਚ ਹਾਜ਼ਰ ਹੋਏ। ਸ੍ਰੀ ਖੱਟਰ ਜੀ, ਸਿਰਫ਼ ਇਹ ਕਹਿ ਕੇ ਕੰਮ ਨਹੀਂ ਚੱਲੇਗਾ ਕਿ ਤੁਹਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਖੁੱਲ ਕੇ ਆਪਣਾ ਪੱਖ ਦੱਸੋ ਕੀ ਇਹ ਬਲਾਤਕਾਰੀ ਨਾਲ ਹੈ ਜਾਂ ਔਰਤਾਂ ਨਾਲ।