Connect with us

India

ਰਾਮਦੇਵ ਨੇ ਕੋਰੋਨਿਲ ਦਵਾਈ ਕੀਤੀ ਲਾਂਚ, ਦਾਅਵਾ 7 ਦਿਨਾਂ ‘ਚ ਹੀ 100% ਮਰੀਜ ਹੋਏ ਠੀਕ

Published

on

ਕੋਰੋਨਾ ਮਹਾਮਾਰੀ ਨੇ ਜਿਥੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚਾਈ ਹੋਈ ਆ। ਇਸ ਮਹਾਂਮਾਰੀ ਦੇ ਕਾਰਨ ਕਿੰਨੇ ਹੀ ਲੋਕ ਆਪਣੀਆਂ ਤੋਂ ਸਦਾ ਲਈ ਵਿਛੋੜਾ ਪਾ ਚੁੱਕੇ ਹਨ। ਇਸਲਈ 2020 ਨੂੰ ਲੋਕ ਮਨਹੂਸ ਆਖ ਰਹੇ ਹਨ। ਇਸ ਮਹਾਂਮਾਰੀ ਤੋ ਬਚਣ ਲਈ ਜਿੱਥੇ ਹਰ ਕੋਈ ਦਵਾਈ ਬਣਾਉਣ ਚ ਲੱਗਾ ਹੋਇਆ ਹੈ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ। ਹੁਣ ਯੋਗ ਗੁਰੂ ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਇਹ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੇ ਇਸਦੀ ਦਵਾਈ ਤਿਆਰ ਕਰ ਲਈ ਹੈ। ਪ੍ਰੈਸ ਕਾਨਫਰੰਸ ਵਿਚ ਰਾਮਦੇਵ ਨੇ ਕਿਹਾ ਕਿ ਦੁਨੀਆ ਇਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਕੋਰੋਨਾ ਵਾਇਰਸ ਦੀ ਕੋਈ ਦਵਾਈ ਮਿਲੇ। ਅੱਜ ਸਾਨੂੰ ਮਾਣ ਹੈ ਕਿ ਅਸੀਂ ਕੋਰੋਨਾ ਵਾਇਰਸ ਦੀ ਪਹਿਲੀ ਆਯੁਰਵੈਦਿਕ ਦਵਾਈ ਤਿਆਰ ਕੀਤੀ ਹੈ। ਇਸ ਆਯੁਰਵੈਦਿਕ ਦਵਾਈ ਦਾ ਨਾਮ ਕੋਰੋਨਿਲ ਹੈ।

ਰਾਮਦੇਵ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਲੜਨ ਲਈ ਅਸੀਂ ਕੋਰੋਨਿਲ ਬਣਾਈ ਹੈ। ਜਿਸ ਵਿਚ ਅਸੀਂ ਕਲੀਨਿਕਲ ਨਿਯੰਤਰਣ ਅਧਿਐਨ ਕਰਵਾਏ, ਇਸਦੀ ਜਾਂਚ 100 ਲੋਕਾਂ ‘ਤੇ ਕੀਤੀ ਗਈ। ਤਿੰਨ ਦਿਨਾਂ ਦੇ ਅੰਦਰ 65 ਪ੍ਰਤੀਸ਼ਤ ਕੋਰੋਨਾ ਮਰੀਜ਼ ਪਾਜ਼ਿਟਿਵ ਤੋਂ ਨੈਗੇਟਿਵ ਹੋ ਗਏ।

ਯੋਗਗੁਰੂ ਰਾਮਦੇਵ ਨੇ ਕਿਹਾ ਕਿ ਅਸੀਂ ਇਸ ਨੂੰ ਪੂਰੀ ਜਾਂਚ ਅਤੇ ਖੋਜ ਨਾਲ ਤਿਆਰ ਕੀਤਾ ਹੈ। ਸਾਡੀ ਦਵਾਈ ਵਿਚ ਸੌ ਪ੍ਰਤੀਸ਼ਤ ਰਿਕਵਰੀ ਦਰ ਅਤੇ ਇਕ ਜ਼ੀਰੋ ਪ੍ਰਤੀਸ਼ਤ ਮੌਤ ਦਰ ਹੈ। ਰਾਮਦੇਵ ਨੇ ਕਿਹਾ ਕਿ ਭਾਵੇਂ ਲੋਕ ਇਸ ਦਾਅਵੇ ‘ਤੇ ਹੁਣ ਸਾਡੇ ਤੋਂ ਸਵਾਲ ਕਰਨ ਪਰ ਸਾਡੇ ਕੋਲ ਹਰ ਪ੍ਰਸ਼ਨ ਦੇ ਜਵਾਬ ਹਨ। ਇਸ ਦੇ ਨਾਲ ਹੀ ਅਸੀਂ ਸਾਰੇ ਵਿਗਿਆਨਕ ਨਿਯਮਾਂ ਦੀ ਪਾਲਣਾ ਵੀ ਕੀਤੀ ਹੈ।

ਰਾਮਦੇਵ ਨੇ ਦੱਸਿਆ ਕਿ ਆਯੁਰਵੈਦ ਤੋਂ ਬਣੀ ਇਹ ਦਵਾਈ ਅਗਲੇ ਸੱਤ ਦਿਨਾਂ ਵਿਚ ਪਤੰਜਲੀ ਦੇ ਸਾਰੇ ਸਟੋਰਾਂ ‘ਚ ਮਿਲਣ ਲੱਗ ਜਾਏਗੀ। ਇਸ ਤੋਂ ਇਲਾਵਾ ਸੋਮਵਾਰ ਨੂੰ ਇਕ ਐਪ ਲਾਂਚ ਕੀਤੀ ਜਾਏਗੀ ਜਿਸ ਦੀ ਸਹਾਇਤਾ ਨਾਲ ਇਹ ਦਵਾਈ ਘਰ-ਘਰ ਪਹੁੰਚਾਈ ਜਾਵੇਗੀ।
ਪਤੰਜਲੀ ਦਾ ਦਾਅਵਾ ਹੈ ਕਿ ਇਹ ਦਵਾਈ ਜੋ ਕੋਰੋਨਾ ਵਾਇਰਸ ਨੂੰ ਪਛਾੜਦੀ ਹੈ ਅਤੇ ਪੂਰੀ ਤਰ੍ਹਾਂ ਆਯੁਰਵੈਦਿਕ ਹੈ। ਇਸਦਾ ਨਾਮ ਕੋਰੋਨਿਲ ਦਿੱਤਾ ਗਿਆ ਹੈ।

ਇਹ ਖੋਜ ਪਤੰਜਲੀ ਰਿਸਰਚ ਇੰਸਟੀਚਿਊਟ( (ਪੀਆਰਆਈ), ਹਰਿਦੁਆਰ ਐਂਡ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਨਿਮਜ਼) ਜੈਪੁਰ ਨੇ ਸਾਂਝੇ ਤੌਰ ‘ਤੇ ਕੀਤੀ ਹੈ। ਇਸ ਦਵਾਈ ਦਾ ਨਿਰਮਾਣ ਦਿਵਿਆ ਫਾਰਮੇਸੀ ਹਰਿਦੁਆਰ ਅਤੇ ਪਤੰਜਲੀ ਆਯੁਰਵੈਦ ਲਿਮਟਿਡ ਹਰਿਦੁਆਰ ਵਲੋਂ ਕੀਤਾ ਜਾ ਰਿਹਾ ਹੈ।