News
ਬੀਜੇਪੀ ਸਾਂਸਦ ਨੇ ਰਾਹੁਲ ਨੂੰ ਦਿੱਤੀ ਕੋਰੋਨਾ ਵਾਇਰਸ ਜਾਂਚ ਦੀ ਹਿਦਾਇਤ
ਕੋਰੋਨਾ ਦੇ ਕਹਿਰ ਨੇ ਦੁਨੀਆਂ ਦਾ ਕੋਨਾ-ਕੋਨਾ ਹਿਲਾ ਕੇ ਰੱਖ ਦਿੱਤਾ ਹੈ। ਸ਼ਹਿਰਾਂ ਤੋਂ ਸ਼ੱਕੀ ਮਰੀਜਾਂ ਦੇ ਮਾਮਲੇ ਸਾਹਮਣੇ ਆਉਣ ਲੱਗ ਪਏ ਹਨ। ਨਾਲ ਹੀ ਡਾਕਟਰਾਂ ਵੱਲੋਂ ਕੋਸ਼ਿਸ਼ ਜਾਰੀ ਹੈ ਕਿ ਹਰ ਕਿਸੇ ਨੂੰ ਜਾਣਕਾਰੀ ਦਿੰਦੇ ਰਹਿਣ ਤਾਂ ਕੋਈ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਨਾ ਹੋਣ। ਜਿੱਥੇ ਆਮ ਜਨਤਾ ਨੂੰ ਇਸਦਾ ਡਰ ਹੈ ਉਥੇ ਹੀ ਜਦੋ ਰਾਹੁਲ ਗਾਂਧੀ ਇਟਲੀ ਤੋਂ ਵਾਪਸ ਆਇਆ ਤਾਂ ਬੀ.ਜੇ.ਪੀ ਸਾਂਸਦ ਰਮੇਸ਼ ਬਿਧੂੜੀ ਵੱਲੋਂ ਰਾਹੁਲ ਗਾਂਧੀ ਨੂੰ ਕੋਰੋਨਾ ਵਾਇਰਸ ਦੀ ਜਾਂਚ ਕਰਵਾਉਣ ਦੀ ਹਿਦਾਇਤ ਦਿੱਤੀ। ਦੱਸ ਦਈਏ ਕਿ ਜਦੋ ਸੰਸਦ ਦੇ ਬਾਹਰ ਬੀਜੇਪੀ ਸਾਂਸਦ ਨੇ ਰਾਹੁਲ ਗਾਂਧੀ ਨੂੰ ਹੋਰਾਂ ਕਾਂਗ੍ਰੇਸੀ ਨੇਤਾਵਾਂ ਨਾਲ ਦੇਖਿਆ ਤਾਂ ਇਹਨਾਂ ਨੇ ਰਾਹੁਲ ਨੂੰ ਹਿਦਾਇਤ ਦਿੱਤੀ ਕਿ ਰਾਹੁਲ ਨੂੰ ਸਾਰੀਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਨਾਲ ਹੀ ਡਾ. ਨੂੰ ਕੋਰੋਨਾ ਵਾਇਰਸ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ। ਇਹਨਾਂ ਨੇ ਨਾਲ ਹੀ ਕਿਹਾ ਕਿ ਮੈਨੂੰ ਨੀ ਪਤਾ ਕਿ ਰਾਹੁਲ ਦੀ ਹਵਾਈ ਆਡੇ ਜਾਂਚ ਕੀਤੀ ਗਯੀ ਜਾਂ ਨਹੀਂ ਪਰ ਹੁਣ ਉਸਨੂੰ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਪਤਾ ਲੱਗ ਸਕੇ ਕਿ ਰਾਹੁਲ ਕੋਰੋਨਾ ਵਾਇਰਸ ਤੋਂ ਸੇਫ ਨੇ।