Connect with us

Job

ਪੰਜਾਬ ’ਚ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ’ਚ ਨਿਕਲੀਆਂ ਭਰਤੀਆਂ, ਲੋੜਵੰਦ ਕਰਨ ਅਪਲਾਈ

Published

on

job

ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਨੇ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਿਚ ਬੀ. ਐੱਸ. ਸੀ. ਤੇ ਬੈਚਲਰ ਆਫ਼ ਆਯੁਰਵੈਦਿਕ ਮੈਡੀਸੀਨ ਐਂਡ ਸਰਜਰੀ ਪਾਸ ਉਮੀਦਵਾਰਾਂ ਤੋਂ 320 ਕਮਿਊਨਿਟੀ ਹੈਲਥ ਅਫ਼ਸਰ ਦੇ ਅਹੁਦਿਆਂ ’ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਦੀ ਮਹੱਤਵਪੂਰਨ ਤਾਰੀਖ਼ਾਂ

ਆਨਲਾਈਨ ਅਰਜ਼ੀਆਂ ਦੇਣ ਦੀ ਤਾਰੀਖ਼- 12 ਜੂਨ 2021

ਆਨਲਾਈਨ ਅਰਜ਼ੀਆਂ ਦੀ ਆਖ਼ਰੀ ਤਾਰੀਖ਼- 25 ਜੂਨ 2021

ਲਿਖਤੀ ਪ੍ਰੀਖਿਆ ਦੀ ਤਾਰੀਖ਼- 4 ਜੁਲਾਈ 2021

ਸਿੱਖਿਅਕ ਯੋਗਤਾ :— ਬੀ. ਐੱਸ. ਸੀ. ਨਰਸਿੰਗ/ਪੋਸਟ ਬੇਸਿਕ ਬੀ. ਐੱਸ. ਸੀ. ਨਰਸਿੰਗ ਨਾਲ ਕਮਿਊਨਿਟੀ ਸਿਹਤ ਪਾਠਕ੍ਰਮ ’ਚ ਸਰਟੀਫ਼ਿਕੇਟ ਦਾ ਇੰਟੀਗ੍ਰੇਟੇਡ ਬਿ੍ਰਜ ਪ੍ਰੋਗਰਾਮ ਜਾਂ ਕਮਿਊਨਿਟੀ ਸਿਹਤ ਵਿਚ 6 ਮਹੀਨੇ ਦਾ ਕੋਰਸ ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ।

ਉਮਰ ਹੱਦ :— ਪੰਜਾਬ ਦੇ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਿਚ ਕਮਿਊਨਿਟੀ ਸਿਹਤ ਅਧਿਕਾਰੀ ਦੇ ਅਹੁਦੇ ’ਤੇ ਅਪਲਾਈ ਕਰਨ ਲਈ 01.01.2021 ਦੀ ਗਣਨਾ ਮੁਤਾਬਕ ਉਮਰ ਹੱਦ 18 ਤੋਂ 37 ਸਾਲ ਤੈਅ ਕੀਤੀ ਗਈ ਹੈ।

ਅਰਜ਼ੀ ਫ਼ੀਸ

ਜਨਰਲ ਕੈਟਗਰੀ ਲਈ- 1180 ਰੁਪਏ

ਐੱਸ. ਸੀ. ਕੈਟਗਰੀ ਲਈ- 590 ਰੁਪਏ

ਚੋਣ ਪ੍ਰਕਿਰਿਆ — ਇਸ ਭਰਤੀ ਲਈ ਉਮੀਦਵਾਰਾਂ ਤੋਂ 100 ਅੰਕਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਪ੍ਰਾਪਤ ਕੀਤੇ ਗਏ ਅੰਕਾਂ ਦੇ ਆਧਾਰ ’ਤੇ ਚੋਣ ਕੀਤੀ ਜਾਵੇਗੀ। ਚੋਣ ਪੂਰੀ ਤਰ੍ਹਾਂ ਨਾਲ ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ — ਉਮੀਦਵਾਰ ਅਧਿਕਾਰਤ ਵੈੱਬਸਾਈਟ http://nhm.punjab.gov.in/   ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।