Technology
Redmi note 10 pro ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ

ਰੈੱਡਮੀ ਨੋਟ 10 ਪ੍ਰੋ ਸਮਾਰਟਫੋਨ ਦੀ ਕੀਮਤ ’ਚ ਵਾਧਾ ਹੋ ਗਿਆ ਹੈ। ਇਸ ਫੋਨ ਨੂੰ ਲਾਂਚ ਹੋਏ ਅਜੇ 4 ਮਹੀਨੇ ਹੀ ਹੋਏ ਹਨ ਕਿ ਇਸ ਦੀ ਕੀਮਤ 1000 ਰੁਪਏ ਤਕ ਵਧ ਗਈ ਹੈ। Redmi Note 10 Pro ਸਮਾਰਟਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਨੂੰ ਭਾਰਤ ’ਚ 16,999 ਰੁਪਏ ’ਚ ਲਾਂਚ ਕੀਤਾ ਗਿਆ ਸੀ। ਪਿਛਲੇ ਮਹੀਨੇ ਜੂਨ ’ਚ ਹੀ ਇਸ ਸਮਾਰਟਫੋਨ ਦੀ ਕੀਮਤ ’ਚ 500 ਰੁਪਏ ਦਾ ਵਾਧਾ ਕੀਤਾ ਗਿਆ ਸੀ ਤੇ ਹੁਣ ਦੂਜੀ ਵਾਰ ਇਸ ਦੀ ਕੀਮਤ ’ਚ 500 ਰੁਪਏ ਦਾ ਵਾਧਾ ਹੋ ਗਿਆ ਹੈ। Redmi Note 10 Pro ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਹੁਣ 17,999 ਰੁਪਏ ਹੋ ਗਈ ਹੈ। ਉਥੇ ਹੀ ਇਸ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਹੈ। ਜਦਕਿ ਇਸ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਰੱਖੀ ਗਈ ਹੈ। ਡਿਸਪਲੇਅ – 6.67 ਇੰਚ ਦੀ FHD+, Super AMOLED (ਰੈਜ਼ੋਲਿਊਸ਼ਨ 1080×2400 ਪਿਕਸਲ), ਬ੍ਰਾਈਟਨੈੱਸ 1200 ਨਿਟਸ, HDR-10 ਦੀ ਸਪੋਰਟ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ
ਪ੍ਰੋਸੈਸਰ – ਸਨੈਪਡ੍ਰੈਗਨ 732ਜੀ
ਰੈਮ – 6 ਜੀ.ਬੀ./8 ਜੀ.ਬੀ.
ਸਟੋਰੇਜ – 64 ਜੀ.ਬੀ./128 ਜੀ.ਬੀ.
ਓ.ਐੱਸ. – ਐਂਡਰਾਇਡ 11 ’ਤੇ ਆਧਾਰਿਤ MIUI 12
ਰੀਅਰ ਕੈਮਰਾ – 64MP+8MP+2MP+5MP
ਫਰੰਟ ਕੈਮਰਾ – 16MP
ਬੈਟਰੀ – 4G VoLTE, Wi-Fi, ਬਲੂਟੂਥ, GPS/A-GPS, (IR), USB ਟਾਈਪ-ਸੀ 3.5mm ਦਾ ਹੈੱਡਫੋਨ ਜੈੱਕ
ਖ਼ਾਸ ਫੀਚਰ – 33 ਵਾਟ ਫਾਸਟ ਚਾਰਜਿੰਗ (ਚਾਰਜਰ ਬਾਕਸ ’ਚ ਹੀ ਮਿਲੇਗਾ)