News
ਅਫੀਮ ਤੋਲਣ ਤੋਂ ਕੀਤਾ ਇਨਕਾਰ ਤਾਂ ਦੁਕਾਨਦਾਰ ਦੀ ਕਰ ਦਿੱਤੀ ਕੁਟਾਈ
- ਦੁਕਾਨ ਤੋਂ ਸੋਨਾ ਅਤੇ ਪੀੜਤ ਦੀ ਚੈਨ ਲੇਕਰ ਹੋਇਆ ਫ਼ਰਾਰ
- ਮਾਰ ਕੁਟਾਈ ਕਰਨ ਦੀ ਵਾਰਦਾਤ ਸੀਸੀਟੀਵੀ ਕੈਮਰੇ ‘ਚ ਹੋਈ ਕੈਦ
ਫਰੀਦਕੋਟ, 08 ਜੁਲਾਈ (ਨਰੇਸ਼ ਸੇਠੀ): ਫਰੀਦਕੋਟ ਸ਼ਹਿਰ ਕੋਟਕਪੂਰਾ ਦੇ ਵਿਚ ਸੋਨੇ ਦਾ ਕੰਮ ਕਾਰਨ ਵਾਲੇ ਦੁਕਾਨਦਾਰ ਦੀ ਉਸਦੇ ਗੁਆਂਢੀ ਦੁਕਾਨਦਾਰ ਵਲੋਂ ਹੀ ਕੁਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੁਕਾਨਦਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸਦਾ ਗੁਆਂਢੀ ਕੱਪੜੇ ਦਾ ਦੁਕਾਨਦਾਰ ਜੋ ਉਸਦੀ ਦੁਕਾਨ ਵਿੱਚ ਅਫੀਮ ਤੌਲਣ ਲਈ ਆਇਆ ਸੀ ਤਾਂ ਪੀੜਤ ਦੁਕਾਨਦਾਰ ਨੇ ਉਸ ਨੂੰ ਅਫੀਮ ਤੌਲਨ ਤੋਂ ਇਨਕਾਰ ਕਰ ਦਿੱਤਾ ਜਿਸਦੇ ਬਾਅਦ ਉਹ ਚਲਾ ਗਿਆ। ਫਿਰ ਪੀੜਤ ਦੁਕਾਨਦਾਰ ਨੇ ਗੁਆਂਢੀ ਦੁਕਾਨਦਾਰ ਦੇ ਬੇਟੇ ਨੂੰ ਸਮਝਾਇਆ ਕਿ ਆਪਣੇ ਪਿਓ ਨੂੰ ਮਨਾ ਕਰ ਦੇ ਕਿ ਮੇਰੀ ਦੁਕਾਨ ਤੇ ਅਫੀਮ ਤੌਲਨ ਲਈ ਨਾ ਆਇਆ ਕਰੇ ਜਿਸਤੋਂ ਬਾਅਦ ਗੁਆਂਢੀ ਦੁਕਾਨਦਾਰ ਆਪਣੇ ਪੁੱਤ ਨਾਲ ਪੀੜਤ ਦੁਕਾਨਦਾਰ ਦੇ ਦੁਕਾਨ ਵਿਚ ਆਇਆ ਤੇ ਉਸਦੇ ਨਾਲ ਮਾਰ ਕੁਟ ਦੀ ਘਟਨਾ ਨੂੰ ਅੰਜਾਮ ਦਿੱਤਾ, ਇਸਦੇ ਬਾਅਦ ਉਹ ਜਦੋ ਜਾਣ ਲੱਗੇ ਤਾਂ ਪੀੜਤ ਦੁਕਾਨਦਾਰ ਦੇ ਗਲੇ ਤੋਂ ਸੋਨੇ ਦੀ ਚੇਨ ਤੇ ਨਾਲ ਹੀ ਦੁਕਾਨ ‘ਚ ਰੱਖੇ ਸੋਨੇ ਦੇ ਗਹਿਣੇ ਵੀ ਲੈ ਗਿਆ। ਇਹ ਪੂਰੀ ਵਾਰਦਾਤ ਓਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫਿਲਹਾਲ ਇਸ ਮਾਮਲੇ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ।
ਇਸ ਮਾਮਲੇ ‘ਤੇ ਕੋਟਕਪੂਰਾ ਦੇ ਐਸ ਐਚ ਓ ਨੇ ਦੱਸਿਆ ਕਿ ਪੀੜਤ ਖਿਲਾਫ ਮਾਮਲਾ ਦਰਜ ਕਰ ਮਾਮਲੇ ਦੀ ਤਫਤੀਸ਼ ਜਾਰੀ ਹੈ।