Connect with us

Punjab

ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਕਿਹਾ-ਸਿੱਖ ਕੌਮ ਦਾ ਸਿਰ ਹੋ ਰਿਹਾ ਨੀਵਾਂ

Published

on

 ਇੱਕ ਮਰਿਆਦਾ ਬਣਾਈ ਜਾਵੇ ਕਿ ਇੰਨੇ ਸਮੇਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਸਕਦਾ ਹੈ

ਇਹਦੇ ਵਿੱਚ ਅਸੀਂ ਵੀ ਦੋਸ਼ੀ ਗਿਣੇ ਜਾਂਦੇ ਹਾਂ ਜਿਹੜਾ ਫੈਸਲਾ ਲੈਣਾ ਚਾਹੀਦਾ ਉਹ ਅਜੇ ਤੱਕ ਕਿਸੇ ਨਹੀਂ ਲਿਆ 

22 ਨਵੰਬਰ 2023: ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਆਏ ਦਿਨ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਨਾਂ ਤੇ ਸ਼੍ਰੋਮਣੀ ਕਮੇਟੀ ਤੇ ਨਾ ਹੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਸਖਤ ਐਕਸ਼ਨ ਲਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਹਦੇ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ ਸਿੱਖ ਕੌਮ ਦਾ ਸਿਰ ਨੀਵਾਂ ਹੋ ਰਿਹਾ ਹੈ। ਓਥੇ ਹੀ ਉਹਨਾਂ ਇਹ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਰੀ ਬੇਅਦਬੀਆਂ ਨੂੰ ਰੋਕਣ ਵਾਸਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ| ਸਤਿਕਾਰ ਕਮੇਟੀ ਦੇ ਆਗੂ ਨੇ ਕਿਹਾ ਕਿ ਜਥੇਦਾਰ ਕੇਵਲ ਆਪਣੇ ਵਾਸਤੇ ਬਣੇ ਹਨ ਨਾ ਕਿ ਸਿੱਖ ਕੌਮ ਵਾਸਤੇ ਨਾ ਗੁਰੂ ਗ੍ਰੰਥ ਸਾਹਿਬ ਵਾਸਤੇ ਇਸ ਦਾ ਹਿਸਾਬ ਦੇਣਾ ਪਵੇਗਾ|ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਬੈਠੇ ਜਿਹੜੇ ਆਗੂ ਹਨ ਜੇਕਰ ਉਹਨਾਂ ਬੇਅਦਬੀਆਂ ਉੱਤੇ ਫੈਸਲਾ ਨਹੀਂ ਲਿਆ ਪਰ ਆਉਣ ਵਾਲੇ ਸਮੇਂ ਵਿੱਚ ਹਰ ਗੁਰੂ ਘਰ ਵਿੱਚ ਪਹਿਰੇ ਦਾਰੀ ਹੋਣੀ ਬਹੁਤ ਜਰੂਰੀ ਹੈ| ਓਹਨਾ ਇਹ ਵੀ ਕਿਹਾ ਕਿ ਪਿੰਡਾਂ ਦੀਆਂ ਸੰਗਤਾਂ ਨੂੰ ਫੈਸਲਾ ਲੈਣਾ ਪਵੇਗਾ ਕਿ ਹਰ ਘਰ ਵਿੱਚੋਂ ਰੋਜ਼ ਇੱਕ ਜਾਂ ਦੋ ਲੋਕ ਗੁਰਦੁਆਰਾ ਸਾਹਿਬ ਚ ਪਹਿਰਾ ਦੇਣਗੇ|

ਸਤਿਕਾਰ ਕਮੇਟੀ ਦੇ ਆਗੂ ਨੇ ਕਿਹਾ ਕਿ ਜਿੱਥੇ ਕੋਈ ਬੇਅਦਬੀ ਘਟਨਾਵਾਂ ਵਾਪਰਦੀਆਂ ਹਨ ਉਥੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿੱਤੇ ਜਾਣਗੇ ਪਰ ਸੁੱਖੋਵਾਲ਼ ਨਗਰ ਵਿੱਚ ਤਿੰਨ ਗੁਰੂ ਗ੍ਰੰਥ ਸਾਹਿਬ ਜੀ ਅੱਗ ਦੀ ਲਪੇਟ ਵਿੱਚ ਆ ਗਏ ਕਿਹਾ ਜਾ ਰਿਹਾ ਕਿ ਸੋਰਟ ਸਰਕਟ ਹੋਇਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਆ ਕੇ ਉਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਦਾਸ ਕਰਕੇ ਗੋਇੰਦਵਾਲ ਸਾਹਿਬ ਲਿਜਾਇਆ ਗਿਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਇਹ ਜਗ੍ਹਾ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੁਬਾਰਾ ਨਹੀਂ ਦਿੱਤੇ ਜਾਣਗੇ ਪਰ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਉੱਥੇ ਫਿਰ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਦੇਣ ਦੀ ਆਗਿਆ ਦੇ ਦਿੱਤੀ ਗਈ ਹੈ। ਇੱਕ ਪਾਸੇ ਮਨਾਹੀ ਕੀਤੀ ਗਈ ਦੂਜੇ ਪਾਸੇ ਦਿੱਤਾ ਜਾ ਰਿਹਾ ਇਹ ਬਹੁਤ ਹੀ ਗਲਤ ਗੱਲ ਹੈ

ਉਹਨਾਂ ਕਿਹਾ ਕਿ ਗੁਰੂ ਨਾਨਕ ਨਾਮ ਸਿੱਖ ਸੰਗਤਾਂ ਨੂੰ ਇਹ ਫੈਸਲਾ ਲਿਆਣਾ ਪਵੇਗਾ ਕਿ ਹਰ ਇੱਕ ਪਿੰਡ ਵਿੱਚ ਗੁਰਦੁਆਰਾ ਸਾਹਿਬ ਵਿੱਚ ਪਹਿਰੇਦਾਰੀ ਹੋਣੀ ਬਹੁਤ ਜਰੂਰੀ ਹੈ। ਜੇਕਰ ਪਹਿਰੇਦਾਰੀ ਹੋਵੇਗੀ ਕਦੇ ਵੀ ਬੇਅਦਬੀ ਦੀ ਘਟਨਾ ਨਹੀਂ ਵਾਪਰੇਗੀ।

ਹੁਣ ਮੈਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨੂੰ ਲੈ ਕੇ ਕਾਨੂੰਨ ਬਣਾ ਦਿੱਤਾ ਗਿਆ ਚਾਈਨਾ ਡੋਰ ਆਈ ਉਸਨੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਉਤੇ ਸਰਕਾਰ ਨੇ ਕਾਨੂੰਨ ਬਣਾ ਕੇ ਉਹਦੀ ਧਾਰਾ ਬਣਾ ਕੇ ਲਾਗੂ ਕਰ ਦਿੱਤਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾ ਰਿਹਾ

ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੋਕਾਂ ਨੂੰ ਕੌਣ ਦੇ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਲੋਕਾਂ ਨੂੰ ਭੇਟਾ ਲੈ ਕੇ ਗੁਰੂ ਗ੍ਰੰਥ ਸਾਹਿਬ ਵੇਚ ਰਹੀ ਹੈ

ਉਹਨਾਂ ਕਿਹਾ ਕਿ ਮੇਰੀ ਸਿੱਖ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੀਆਂ ਬੇਅਦਬੀਆਂ ਰੋਜ਼ ਵੇਖ ਰਹੇ ਹਾਂ ਉਸ ਲਈ ਸਾਨੂੰ ਇੱਕ ਫੈਸਲਾ ਲੈਣਾ ਪਵੇਗਾ ਪਿੱਛੇ ਨਹੀਂ ਹਟਾਂਗੇ ਤੁਸੀਂ ਸਾਧੋ ਅਸੀਂ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਜਥੇਦਾਰ ਬੈਠਾ ਹੈ ਉੱਥੇ ਜਾ ਕੇ ਉਹਨਾਂ ਅੱਗੇ ਬੈਠ ਜਾਈਏ ਜਦੋਂ ਤੱਕ ਇਹ ਸਖਤ ਫੈਸਲਾ ਨਹੀਂ ਲਿਆ ਜਾਂਦਾ।