Amritsar
ਅੰਮ੍ਰਿਤਸਰ ਵਾਸੀਆਂ ਲਈ ਰਾਹਤ ਦੀ ਖ਼ਬਰ, 95 ਕੋਰੋਨਾ ਪੀੜ੍ਹਤ ਠੀਕ ਹੋ ਕੇ ਪਰਤੇ ਘਰ
ਅੰਮ੍ਰਿਤਸਰ, 15 ਮਈ( ਮਲਕੀਤ ਸਿੰਘ): ਗੁਰੂ ਨਗਰੀ ਅੰਮ੍ਰਿਤਸਰ ਤੋਂ ਰਾਹਤ ਦੀ ਖ਼ਬਰ ਮਿਲੀ ਹੈ, ਇੱਥੋਂ ਅੱਜ 95 ਕੋਰੋਨਾ ਪੀੜ੍ਹਤ ਠੀਕ ਹੋ ਕੇ ਵਾਪਸ ਘਰ ਪਰਤੇ ਹਨ।
ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 71 ਸ਼ਰਧਾਲੂਆਂ ਵਿੱਚੋਂ ਅੱਜ 51 ਸ਼ਰਧਾਲੂ ਸ੍ਰੀ ਗੁਰੂ ਰਾਮਦਾਸ ਹਸਪਤਾਲ ਤੋਂ ਘਰ ਵਾਪਸ ਪਰਤੇ ਹਨ ਅਤੇ 44 ਕੋਰੋਨਾ ਵਾਇਰਸ ਦੇ ਮਰੀਜ਼ ਗੁਰੂ ਨਾਨਕ ਹਸਪਤਾਲ ਤੋਂ ਠੀਕ ਹੋ ਕੇ ਘਰ ਪਰਤੇ ਹਨ।
ਇਸ ਮੌਕੇ ਘਰ ਪਰਤ ਰਹੇ ਮਰੀਜ਼ਾਂ ਨੇ ਪ੍ਰਸ਼ਾਸਨ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ।