Connect with us

Corona Virus

ਰਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡ ‘ਚ ਹੰਗਾਮਾ, ਨਰਸ ਨੂੰ ਦਿੱਤੀ ਗਈ ਧਮਕੀ

Published

on

ਪਟਿਆਲਾ, ਅਮਰਜੀਤ ਸਿੰਘ, 11 ਜੂਨ : ਪੰਜਾਬ ‘ਚ ਕੋਰਨਾ ਮਰੀਜ਼ਾਂ ਦੀ ਗਿਣਤੀ 3000 ਕਰੀਬ ਪਹੁੰਚ ਚੁੱਕੀ ਹੈ, ਅੰਕੜੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸ ਸਭ ਵਿਚਕਾਰ ਕੋਰੋਨਾ ਵਾਰਿਅਰਸ ਸਭ ਤੋਂ ਅੱਗੇ ਆਕੇ ਇਨ੍ਹਾਂ ਮਰੀਜ਼ਾਂ ਦੀ ਦੇਖਭਾਲ ‘ਚ ਲੱਗੇ ਹੋਏ ਹਨ ਪਰ ਇਨ੍ਹਾਂ ਵਾਰਿਅਰਸ ਦੀ ਸੁਰੱਖਿਆ ਮੁੱਢ ਤੋਂ ਹੀ ਸਵਾਲਾਂ ਦੇ ਘੇਰੇ ‘ਚ ਹੈ। ਤਾਜ਼ਾ ਮਾਮਲਾ ਮੁੱਖ ਮੰਤਰੀ ਦੇ ਹਲਕੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿਥੇ ਦੇਰ ਰਾਤ ਕੋਰੋਨਾ ਮਰੀਜ਼ ਤੇ ਮੈਡਿਕਲ ਸਟਾਫ ਵਿੱਚ ਝੜਪ ਹੋ ਗਈ ਹੈ। ਇਸ ਸਭ ਵਿਚਕਾਰ ਕੋਰੋਨਾ ਮਰੀਜ਼ ਨੇ ਦੂਸਰੇ ਲੋਕਾਂ ਨੂੰ ਛੂਹ ਕੇ ਬਿਮਾਰ ਕਰਨ ਦੀ ਧਮਕੀ ਦਿੱਤੀ ਹੈ।
ਦਰਅਸਲ ਰਜਿੰਦਰਾ ਹਸਪਤਾਲ ਦੇ ਸਟਾਫ ਦਾ ਕਹਿਣਾ ਹੈ ਕਿ ਇਕ ਹੀ ਪਰਿਵਾਰ ਦੇ ਸਾਰੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਇਥੇ ਇਲਾਜ ਚਲ ਰਿਹਾ ਹੈ ਪਰ ਉਨ੍ਹਾਂ ਦੇ ਬੱਚੇ ਦੀ ਰਿਪੋਰਟ ਨੈਗਿਟਿਵ ਆਉਣ ਕਾਰਣ ਉਸ ਨੂੰ ਘਰ ਰੱਖਿਆ ਜਾ ਰਿਹਾ ਸੀ। ਪਰਿਵਾਰ ਆਪਣੇ ਬੱਚੇ ਨੂੰ ਮਿਲਣ ਦੀ ਜ਼ਿਦ ਕਰਨ ਲੱਗ ਪਿਆ, ਤੇ ਜਦ ਸਟਾਫ ਨੇ ਮਿਲਵਾਉਣ ਤੋਂ ਮਨਾਹੀ ਕੀਤੀ ਤਾਂ ਪਰਿਵਾਰਕ ਮੈਂਬਰਾਂ ਨੇ ਸਟਾਫ ਨੂੰ ਬਿਮਾਰ ਕਰਨ ਦੀ ਧਮਕੀ ਦਿੱਤੀ ਗਈ।