Business
ਪੈਟਰੋਲ ਡੀਜ਼ਲ ਦੇ ਵੱਧ ਰਹੇ ਭਾਅ ਲਗਾਤਾਰ ਹੀ ਕਰ ਰਹੇ ਹਨ ਰਿਕਾਰਡ ਕਾਇਮ

ਤੇਲ ਮਾਰਕੀਟਿੰਗ ਕੰਪਨੀਆਂ ਕੁਝ ਦਿਨਾਂ ਤੋਂ ਲਗਾਤਾਰ ਭਾਅ ਵਧਾ ਰਿਹਾ ਹੈ। ਇਸ ਦੌਰਾਨ ਇਕ ਵਾਰ ਫਿਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਇਸ ਦੀ ਕੀਮਤ ਦਿੱਲੀ ‘ਚ 99 ਰੁਪਏ ਤੇ ਚੇਨਈ ਵਿਚ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਮੰਗਲਵਾਰ ਨੂੰ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿੱਚ ਪੈਟਰੋਲ 35 ਪੈਸੇ ਅਤੇ ਡੀਜ਼ਲ 30 ਪੈਸੇ ਮਹਿੰਗਾ ਹੋ ਗਿਆ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਅੱਜ 35 ਪੈਸੇ ਵਧ ਕੇ 98.81 ਰੁਪਏ ਤੇ ਡੀਜ਼ਲ ਦੀ ਕੀਮਤ 28 ਪੈਸੇ ਚੜ੍ਹ ਕੇ 89.18 ਰੁਪਏ ਪ੍ਰਤੀ ਲੀਟਰ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਜੂਨ ਵਿਚ ਹੁਣ ਤਕ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 4.58 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 4.03 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਮਈ ਵਿਚ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ।
ਮੁੰਬਈ ਵਿਚ ਪੈਟਰੋਲ ਦੀ ਕੀਮਤ ਵਿਚ 34 ਪੈਸੇ ਅਤੇ ਡੀਜ਼ਲ ਵਿਚ 30 ਪੈਸੇ ਦਾ ਵਾਧਾ ਹੋਇਆ ਹੈ। ਉਥੇ ਹੁਣ ਇਕ ਲੀਟਰ ਪੈਟਰੋਲ ਦੀ ਕੀਮਤ 104.90 ਰੁਪਏ ਅਤੇ ਡੀਜ਼ਲ ਦੀ ਕੀਮਤ 96.72 ਰੁਪਏ ਹੈ, ਜੋ ਹੁਣ ਤਕ ਰਿਕਾਰਡ ਪੱਧਰ ਹੈ। ਚੇਨਈ ਤੇ ਕੋਲਕਾਤਾ ਵਿੱਚ ਪੈਟਰੋਲ 31-31 ਪੈਸੇ ਮਹਿੰਗਾ ਹੋ ਕੇ ਕ੍ਰਮਵਾਰ 99.80 ਰੁਪਏ ਤੇ 98.64 ਰੁਪਏ ਪ੍ਰਤੀ ਲੀਟਰ ਹੋ ਗਿਆ। ਚੇਨਈ ਵਿਚ ਡੀਜ਼ਲ ਦੀ ਕੀਮਤ 26 ਪੈਸੇ ਵਧ ਕੇ 93.72 ਰੁਪਏ ਪ੍ਰਤੀ ਲੀਟਰ ਅਤੇ ਕੋਲਕਾਤਾ ਵਿਚ 28 ਪੈਸੇ ਵੱਧ ਕੇ 92.03 ਰੁਪਏ ਪ੍ਰਤੀ ਲੀਟਰ ਹੋ ਗਈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਤੇ ਇਸਦੇ ਅਧਾਰ ਤੇ ਨਵੀਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਤੋਂ ਲਾਗੂ ਕੀਤੀਆਂ ਜਾਂਦੀਆਂ ਹਨ।