Connect with us

Punjab

ਅੰਮ੍ਰਿਤਸਰ ‘ਚ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ,ਬੈਂਕ ਵਿਚੋਂ 18 ਲੱਖ ਰੁਪਏ ਲੁੱਟ ਕੇ ਹੋਏ ਫਰਾਰ

Published

on

ਅੰਮ੍ਰਿਤਸਰ- ਪੰਜਾਬ ਦੇ ਵਿਚ ਹੁਣ ਲੁਟੇਰਿਆਂ ਨੂੰ ਕੋਈ ਵੀ ਖੌਫ ਨਹੀਂ ਰਿਹਾ ਗਿਆ ਹੈ ਬੀਤੇ ਦਿਨ ਅੰਮ੍ਰਿਤਸਰ ਵਿੱਚ ਲੁਟੇਰਿਆਂ ਵੱਲੋਂ ਇੱਕ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਵਿੱਚ ਹਥਿਆਰਬੰਦ ਲੁਟੇਰਿਆਂ ਵੱਲੋਂ ਲਗਭਗ 18 ਲੱਖ ਰੁਪਏ ਦੀ ਨਕਦੀ ਲੁੱਟੇ ਜਾਣ ਬਾਰੇ ਪਤਾ ਲੱਗਿਆ ਹੈ।ਇਹ ਘਟਨਾ ਅੰਮ੍ਰਿਤਸਰ ਕੱਥੂਨੰਗਲ ਨਜ਼ਦੀਕ ਪੰਜਾਬ ਨੈਸ਼ਨਲ ਬੈਂਕ ਦੀ ਹੈ,ਜਿਥੋਂ ਲੁਟੇਰਿਆਂ ਨੇ ਡਾਕਾ ਮਾਰ ਕੇ ਹਥਿਆਰਾਂ ਦੀ ਨੋਕ ਉਪਰ 18 ਲੱਖ ਰੁਪਏ ਲੁੱਟ ਲੈ ਗਏ ਹਨ ।

ਦੱਸਿਆ ਜਾ ਰਿਹਾ ਹੈ ਕਿ ਬੈਂਕ ਮੈਨੇਜਰ ਰੋਹਨ ਬੱਬਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘਟਨਾ ਬੀਤੇ ਦਿਨ ਸਵੇਰੇ 11 ਕੁ ਵਜੇ ਦੀ ਹੈ, ਜਦੋਂ 2 ਹਥਿਆਰਬੰਦ ਵਿਅਕਤੀ ਬੈਂਕ ਵਿੱਚ ਵੜ ਗਏ। ਦੋਵਾਂ ਦੇ ਮੂੰਹ ਢਕੇ ਹੋਏ ਸਨ ਅਤੇ ਹੱਥਾਂ ਵਿੱਚ ਪਿਸਤੌਲਾਂ ਸਨ।ਜਿਸ ਤੋਂ ਬਾਅਦ ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਸਾਰਿਆਂ ਨੂੰ ਇੱਕ ਪਾਸੇ ਕਰ ਦਿੱਤਾ ਅਤੇ ਕੈਸ਼ੀਅਰ ਕੋਲੋਂ ਪੈਸੇ ਲੈ ਕੇ ਫਰਾਰ ਹੋ ਗਏ।ਪੁਲਿਸ ਵਲੋਂ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ|