Uncategorized
‘ਰੌਕੀ-ਰਾਨੀ ਕੀ ਪ੍ਰੇਮ ਕਹਾਣੀ’ OTT ‘ਤੇ ਰਿਲੀਜ਼…

ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਬਾਕਸ ਆਫਿਸ ‘ਤੇ ਧਮਾਲ ਮਚਾਉਣ ਤੋਂ ਬਾਅਦ ਹੁਣ OTT ‘ਤੇ ਵੀ ਹਲਚਲ ਮਚਾਉਣ ਲਈ ਤਿਆਰ ਹੈ। ਆਲੀਆ ਭੱਟ ਅਤੇ ਰਣਵੀਰ ਸਿੰਘ ਸਟਾਰਰ ਇਹ ਫਿਲਮ ਬਾਕਸ ਆਫਿਸ ‘ਤੇ ਹਿੱਟ ਸਾਬਤ ਹੋਈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਵੱਡੇ ਪਰਦੇ ‘ਤੇ ਧਮਾਲ ਮਚਾਉਣ ਤੋਂ ਬਾਅਦ, ਇਹ ਮਲਟੀ-ਸਟਾਰਰ ਫਿਲਮ ਹੁਣ OTT ਪਲੇਟਫਾਰਮ ‘ਤੇ ਰਿਲੀਜ਼ ਹੋਣ ਲਈ ਤਿਆਰ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਿਰਮਾਤਾਵਾਂ ਨੇ OTT ਰਿਲੀਜ਼ ਤੋਂ ਪਹਿਲਾਂ ਫਿਲਮ ਵਿੱਚ 10 ਮਿੰਟ ਦਾ ਇੱਕ ਸੀਨ ਜੋੜਿਆ ਹੈ। ਸੋਸ਼ਲ ਮੀਡੀਆ ‘ਤੇ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ਦਾ ਡਿਲੀਟ ਕੀਤਾ ਸੀਨ ਸ਼ੇਅਰ ਕੀਤਾ ਹੈ। ਜਿਸ ਤੋਂ ਸਾਫ ਹੈ ਕਿ ਤੁਸੀਂ OTT ‘ਤੇ ਡਿਲੀਟ ਕੀਤੇ ਸੀਨ ਵੀ ਦੇਖ ਸਕਦੇ ਹੋ।