Uncategorized
ਰੋਹਿਤ ਸ਼ੈਟੀ ਨੂੰ ਇੱਕ ਦਿਨ ਦੇ ਮਿਲਦੇ ਸੀ 35 ਰੁਪਏ
ਨਵੀਂ ਦਿੱਲੀ, 14 ਮਾਰਚ (ਏਜੰਸੀ)- ਚੇਨਈ ਐਕਸਪ੍ਰੈੱਸ, ਦਿਲਵਾਲੇ, ਸਿੰਘਮ’ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੇ ਡਾਇਰੈਕਟਰ ਰੋਹਿਤ ਸ਼ੈਟੀ ਦਾ ਅੱਜ 47ਵਾਂ ਜਨਮ ਦਿਨ ਹੈ। ਬਾਲੀਵੁੱਡ ‘ਚ ਐਕਸ਼ਨ ‘ਤੇ ਕਾਮੇਡੀ ਨੂੰ ਇਕੱਠੇ ਪਰਦੇ ‘ਤੇ ਲਿਆਉਣ ਵਾਲੇ ਸ਼ੈਟੀ ਦਾ ਜਨਮ 1973 ‘ਚ ਮੁੰਬਈ ‘ਚ ਹੋਇਆ ਸੀ । ਦੱਸ ਦਈਏ ਡਾਇਰੈਕਟਰ ਵਜੋਂ ਉਨ੍ਹਾਂ ਦੀ ਪਹਿਲੀ ਫਿਲਮ ‘ਜ਼ਮੀਨ’ 2003 ‘ਚ ਆਈ ਸੀ। ਰੋਹਿਤ ਸ਼ੈਟੀ ਤੱਬੂ ‘ਤੇ ਕਾਜੋਲ ਵਰਗੀਆਂ ਹੀਰੋਇਨਾਂ ਦੇ ਸਪਾਟਬੁਆਏ ਰਹਿ ਚੁੱਕੇ ਹਨ। ਉਹ 1995 ‘ਚ ਬਣੀ ਫਿਲਮ ‘ਹਕੀਕਤ’ ‘ਚ ਤੱਬੂ ਦੀਆਂ ਸਾੜੀਆਂ ਪ੍ਰੈੱਸ ਕਰਦੇ ਸਨ।
ਰੋਹਿਤ ਨੇ ਹੁਣ ਤੱਕ ਅਜੇ ਦੇਵਗਨ ਨਾਲ ਕੁੱਲ 10 ਫਿਲਮਾਂ ਬਣਾਈਆਂ ਹਨ, ਪਰ ਇਸ ਤੋਂ ਪਹਿਲਾਂ ਉਹ ਅਜੇ ਦੇਵਗਨ ਦੀ ਪਤਨੀ ਕਾਜੋਲ ਦੇ ਸਪਾਟਬੁਆਏ ਵੀ ਰਹਿ ਚੁੱਕੇ ਹਨ। ਸੂਤਰਾਂ ਅਨੁਸਾਰ ਇਹ ਖੁਲਾਸਾ ਸ਼ੈਟੀ ਨੇ ਇਕ ਰਿਐਲਟੀ ਸ਼ੋਅ ਦੌਰਾਨ ਕੀਤਾ ਸੀ। ਰੋਹਿਤ ਸ਼ੈਟੀ ਨੂੰ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਇਕ ਦਿਨ ਦੇ ਕੰਮ ਕਰਨ ਲਈ ਕੇਵਲ 35 ਰੁਪਏ ਮਿਲਦੇ ਸਨ । ਪਰ ਸਖ਼ਤ ਮਿਹਨਤ ਤੇ ਪੱਕੇ ਇਰਾਦੇ ਨਾਲ ਉਨ੍ਹਾਂ ਇਕ ਖਾਸ ਮੁਕਾਮ ਹਾਸਿਲ ਕੀਤਾ। ਇਨ੍ਹਾ ਦੇ ਸਖ਼ਤ ਮਿਹਨਤ ਨਾਲ ਬਾਲੀਵੁੱਡ ਨੂੰ ਇਕ ਵੱਡੀ ਸ਼ਕਸਿਅਤ ਮਿਲੀਆ।