Connect with us

Uncategorized

ਮਾਂ ਬਣਨ ਜਾ ਰਹੀ ਹੈ ਰੁਬੀਨਾ ਦਿਲਾਇਕ!: ਜਨਵਰੀ ‘ਚ ਦੇਵੇਗੀ ਬੱਚੇ ਨੂੰ ਜਨਮ

Published

on

1 ਸਤੰਬਰ 2023:  ਅਦਾਕਾਰਾ ਰੁਬੀਨਾ ਦਿਲਾਇਕ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ ‘ਚ ਨਜ਼ਰ ਆ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਅਭਿਨੇਤਰੀ ਗਰਭਵਤੀ ਹੈ ਅਤੇ ਜਨਵਰੀ 2024 ਦੀ ਸ਼ੁਰੂਆਤ ‘ਚ ਬੱਚੇ ਨੂੰ ਜਨਮ ਦੇਣ ਵਾਲੀ ਹੈ। ਹਾਲਾਂਕਿ ਅਜੇ ਤੱਕ ਇਸ ਖਬਰ ਬਾਰੇ ਅਭਿਨੇਤਰੀ ਜਾਂ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਵੱਲੋਂ ਕੁਝ ਨਹੀਂ ਕਿਹਾ ਗਿਆ ਹੈ।

ਮੀਡਿਆ ਅਦਾਰੇ ਦੇ ਸੂਤਰਾਂ ਮੁਤਾਬਕ ਜੋੜੇ ਦੇ ਇਕ ਕਰੀਬੀ ਦੋਸਤ ਨੇ ਦੱਸਿਆ ਕਿ ਅਭਿਨੇਤਰੀ ਦੀ ਪ੍ਰੈਗਨੈਂਸੀ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ, ਜਦਕਿ ਅਗਲੇ ਸਾਲ ਦੀ ਸ਼ੁਰੂਆਤ ‘ਚ ਉਸ ਦੀ ਡਿਲੀਵਰੀ ਹੋਣੀ ਹੈ। ਹਾਲਾਂਕਿ, ਕਿਉਂਕਿ ਜੋੜਾ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣਾ ਚਾਹੁੰਦਾ ਹੈ, ਰੁਬੀਨਾ ਆਪਣੀ ਪ੍ਰੈਗਨੈਂਸੀ ਨੂੰ ਲਾਈਮਲਾਈਟ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।

ਇਨ੍ਹੀਂ ਦਿਨੀਂ ਉਹ ਆਪਣੀ ਜ਼ਿੰਦਗੀ ਦੇ ਇਸ ਨਵੇਂ ਪੜਾਅ ਦਾ ਆਨੰਦ ਮਾਣ ਰਹੀ ਹੈ। ਲਾਈਮਲਾਈਟ ਤੋਂ ਦੂਰ ਰਹਿਣ ਲਈ ਰੁਬੀਨਾ ਅਤੇ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਲੰਬੀ ਛੁੱਟੀ ‘ਤੇ ਅਮਰੀਕਾ ਗਏ ਹਨ, ਜਿੱਥੇ ਦੋਵੇਂ ਖੂਬ ਸਮਾਂ ਬਤੀਤ ਕਰ ਰਹੇ ਹਨ।